ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ 11 ਸਾਲਾ ਹਿੰਦੂ ਬੱਚੀ ਨਾਲ ਵਹਿਸ਼ੀਆਨਾ ਜਬਰ–ਜਨਾਹ

ਦੋਵੇਂ ਮੁਲਜ਼ਮ, ਜਿਨ੍ਹਾਂ ਨੇ ਪਾਕਿਸਤਾਨ 'ਚ ਬੱਚੀ ਨਾਲ ਜਬਰ–ਜਨਾਹ ਕੀਤਾ। ਤਸਵੀਰ: ਟਵਿਟਰ

ਪਾਕਿਸਤਾਨ ਦੇ ਸੂਬਾ ਸਿੰਧ ’ਚ ਪੈਂਦੇ ਪਿੰਡ ਸੁਜਾਵਾਲ ਵਿਖੇ 11 ਸਾਲਾ ਇੱਕ ਹਿੰਦੂ ਬੱਚੀ ਜਮਨਾ ਸਾਮੀ ਨੂੰ ਦੋ ਗੁੰਡਿਆਂ ਨੇ ਅਗ਼ਵਾ ਕਰ ਲਿਆ। ਫਿਰ ਉਸ ਨੂੰ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਬਲਾਤਕਾਰ ਕੀਤਾ। ਫਿਰ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਖੁੱਲ੍ਹੇ ਮੈਦਾਨ ਵਿੱਚ ਛੱਡ ਗਏ। ਇਹ ਘਟਨਾ ਈਦ ਤੋਂ ਬਾਅਦ ਤੀਜੇ ਦਿਨ ਦੀ ਹੈ।

 

 

ਕੁਝ ਲੋਕਾਂ ਨੇ ਉਸ ਕੁੜੀ ਦੀਆਂ ਤਸਵੀਰਾਂ ਵਿਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਤੇ ਤਦ ਜਾ ਕੇ ਉਨ੍ਹਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਹੋਇਆ। ਪਾਕਿਸਤਾਨ ਦੇ ਆਮ ਲੋਕਾਂ ਨੇ ਟਵਿਟਰ ਉੱਤੇ ਪੀੜਤ ਬੱਚੀ ਦੀ ਮਦਦ ਲਈ ਬਾਕਾਇਦਾ ਇੱਕ ਮੁਹਿੰਮ ਛੇੜੀ ਹੈ; ਤਾਂ ਜੋ ਮੁਲਜ਼ਮਾਂ ਵਿਰੁੱਧ ਛੇਤੀ ਤੋਂ ਛੇਤੀ ਕਾਰਵਾਈ ਹੋ ਸਕੇ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮਾਂ ਦੇ ਨਾਂਅ ਰੌਸ਼ਨ ਸ਼ੇਖ਼ ਤੇ ਰਜਬ ਸ਼ੇਖ਼ ਹਨ, ਜੋ ਦੋਵੇਂ ਭਰਾ ਹਨ।  ਦੋਵੇਂ ਮੁਲਜ਼ਮਾਂ ਨੇ ਲੜਕੀ ਨੂੰ ਪਹਿਲਾਂ ਜ਼ਬਰਦਸਤੀ ਸ਼ਰਾਬ ਪਿਆਈ ਤੇ ਫਿਰ ਉਸ ਨਾਲ ਬਲਾਤਕਾਰ ਕੀਤਾ।

 

 

 

ਉਸ ਨਾਲ ਆਪਣਾ ਮੂੰਹ ਕਾਲ਼ਾ ਕਰਨ ਤੋਂ ਬਾਅਦ ਕੁੜੀ ਨੂੰ ਸੜਕ ਉੱਤੇ ਸੁੱਟ ਕੇ ਫ਼ਰਾਰ ਹੋ ਗਏ। ਪੀੜਤ ਬੱਚੀ ਦੀ ਹਾਲਤ ਬਹੁਤ ਖ਼ਰਾਬ ਹੈ। ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਹੈ।

 

 

ਡਾਕਟਰਾਂ ਮੁਤਾਬਕ ਬੱਚੀ ਦੇ ਨਾਜ਼ੁਕ ਅੰਗਾਂ ਉੱਤੇ ਕਈ ਟਾਂਕੇ ਲੱਗੇ ਹਨ। ਪਾਕਿਸਤਾਨ ਦੇ ਆਮ ਲੋਕ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹੋਏ ਇਨਸਾਫ਼ ਦੀ ਮੰਗ ਕਰ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਵੀ ਇੱਥੇ 10 ਸਾਲਾਂ ਦੀ ਇੱਕ ਹੋਰ ਬੱਚੀ ਨਾਲ ਵੀ ਜਬਰ–ਜਨਾਹ ਦੀ ਅਜਿਹੀ ਘਟਨਾ ਵਾਪਰੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 Yrs old Hindu girl brutally raped in Pak s Sindh Province