ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

113 ਸਾਲ ਪਹਿਲਾਂ ਡੁੱਬੇ ਜਹਾਜ਼ ਦੇ ਮਲਬੇ ’ਚੋਂ ਮਿਲਿਆ 200 ਟਨ ਸੋਨਾ

113 ਸਾਲ ਪਹਿਲਾਂ ਡੁੱਬੇ ਜਹਾਜ਼ ਦੇ ਮਲਬੇ 'ਚੋਂ ਮਿਲਿਆਂ 200 ਟਨ ਸੋਨਾ

ਦੱਖਣੀ ਕੋਰੀਆ ਦੀ ਬਚਾਅ ਟੀਮ ਨੇ 113 ਸਾਲ ਪੁਰਾਣੇ ਜਹਾਜ਼ ਦਾ ਮਲਬਾ ਲੱਭਿਆ ਹੈ ਜਿਸ ਵਿਚ 200 ਕਿਲੋ ਟਨ ਸੋਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਸੋਨੈ ਦੀ ਕੀਮਤ 130 ਬਿਲੀਅਨ ਡਾਲਰ ਮਤਲਬ ਲਗਭਗ 8 ਲੱਖ ਕਰੋੜ ਰੁਪਏ ਹੈ। 

 

ਇੱਕ ਅਖ਼ਬਾਰ ਮੁਤਾਬਕ ਰੂਸੀ ੲੰਪੀਰਿਅਲ ਨੇਵੀ ਦਾ ਸੋਨੇ ਨਾਲ ਭਰਿਆ ਇਹ ਜਹਾਜ਼ ਦਿਮਿਤ੍ਰੀ ਦੋਂਸਕੋਈ 1905 'ਚ ਦੱਖਣੀ ਕੋਰੀਆਈ ਦੀਪ ਉਲੰੁਗਡੋ ਕੋਲ 1400 ਫ਼ੁੱਟ ਦੀ ਡੂੰਘਾਈ 'ਚ ਲੱਭਿਆ ਹੈ।

 

ਰਿਪੋਰਟ ਮੁਤਾਬਕ ਇਸ ਜਹਾਜ਼ 'ਤੇ ਸੋਨੇ ਦੇ ਬਿਸਕੁਟ ਅਤੇ ਸਿੱਕੇ ਦੇ 5500 ਬਕਸੇ ਹਨ। ਜਾਪਾਨ ਇਸ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਡੁੱਬ ਗਿਆ। ਇਸਦੀ ਖੋਜ ਕਰਨ ਵਾਲੇ ਟੋਲੇ ਦਾ ਕਹਿਣਾ ਹੈ ਕਿ ਇਸਦਾ ਮਲਬਾ ਅਕਤੂਬਰ ਜਾਂ ਨਵੰਬਰ ਤੱਕ ਕੱਢ ਲਿਆ ਜਾਵੇਗਾ।

 

ਜਹਾਜ਼ ਦੇ ਮਲਬੇ ਨੂੰ ਲੱਭਣ 'ਚ ਦੱਖਣੀ ਕੋਰੀਆ, ਬ੍ਰਿਟੇਨ ਅਤੇ ਕਨਾਡਾ ਦੀ ਟੀਮਾਂ ਇਕੱਠਿਆਂ ਕੰਮ ਕਰ ਰਹੀਆਂ ਸਨ। ਕੰਪਨੀ ਦਾ ਕਹਿਣਾ ਹੈ ਕਿ ਇਸ ਵਿੱਚੋਂ ਜਿੰਨਾ ਸੋਨਾ ਮਿਲਦਾ ਹੈ ਉਸਦਾ ਅੱਧਾ ਹਿੱਸਾ ਰੂਸ ਨੂੰ ਦਿੱਤਾ ਜਾਵੇਗਾ। ਦੂਜੇ ਪਾਸੇ ਸੋਨੇ ਤੋਂ ਮਿਲਣ ਵਾਲੀ ਰਕਮ ਦਾ 10 ਫੀਸਦ ਹਿੱਸਾ ਉਲੰੁਗਡੋ ਦੀਪ 'ਚ ਮਿਊਜ਼ੀਅਮ ਬਣਵਾਉਣ ਲਈ ਵਰਤਿਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:113 years ago weighing 200 tons of debris of the ship