ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੀਆਂ ਸੰਸਦੀ ਚੋਣਾਂ ਲਈ 12 ਭਾਰਤੀ ਉਮੀਦਵਾਰ ਮੈਦਾਨ `ਚ

ਅਮਰੀਕਾ ਦੀਆਂ ਸੰਸਦੀ ਚੋਣਾਂ ਲਈ 12 ਭਾਰਤੀ ਉਮੀਦਵਾਰ ਮੈਦਾਨ `ਚ

ਆਉਂਦੀ 6 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਸੰਸਦ ਦੀਆਂ ਮੱਧਕਾਲੀ ਚੋਣਾਂ `ਚ ਇਸ ਵਾਰ ਭਾਰਤੀ ਮੂਲ ਦੇ 12 ਉਮੀਦਵਾਰ ਮੈਦਾਨ `ਚ ਹਨ। ਇਨ੍ਹਾਂ `ਚੋਂ ਤਿੰਨ - ਹੀਰਲ ਤ੍ਰਿਪਿਰਨੇਨੀ ਤੇ ਅਨੀਤਾ ਮਲਿਕਾ (ਏਰੀਜ਼ੋਨਾ) ਅਤੇ ਪ੍ਰਾਮਿਲਾ ਜਯਾਪਾਲ (ਵਾਸਿ਼ੰਗਟਨ ਰਾਜ) ਔਰਤਾਂ ਹਨ।


ਅਮਰੀਕੀ ਸੰਸਦ ਦੇ ਹੇਠਲੇ ਭਾਵ ਪ੍ਰਤੀਨਿਧ ਸਦਨ ਲਈ ਪਿਛਲੀ ਵਾਰ ਚੁਣੇ ਗਏ ਡੈਮੋਕ੍ਰੈਟ ਪ੍ਰਾਮਿਲਾ ਜਯਾਪਾਲ ਹੁਣ ਵਾਸਿ਼ੰਗਟਨ ਰਾਜ ਦੇ 7ਵੇਂ ਸੰਸਦੀ ਜਿ਼ਲ੍ਹੇ ਤੋਂ ਦੋਬਾਰਾ ਚੋਣ ਲੜ ਰਹੇ ਹਨ। ਉਹ ਆਪਣੇ ਹਲਕੇ `ਚ ਬਹੁਤ ਹੀ ਹਰਮਨਪਿਆਰੇ ਹਨ, ਜਿਸ ਕਾਰਨ ਉਨ੍ਹਾਂ ਦੀ ਜਿੱਤ ਯਕੀਨੀ ਜਾਪ ਰਹੀ ਹੈ। ਦੂਜੇ ਉਨ੍ਹਾਂ ਦਾ ਹਲਕਾ ਉਂਝ ਵੀ ਡੈਮੋਕ੍ਰੈਟਸ ਦਾ ਗੜ੍ਹ ਮੰਨਿਆ ਜਾਂਦਾ ਹੈ।


ਸ੍ਰੀਮਤੀ ਜਯਾਪਾਲ ਤੋਂ ਇਲਾਵਾ ਇਲੀਨੋਏ ਦੇ ਰਾਜਾ ਕ੍ਰਿਸ਼ਨਾਮੂਰਤੀ, ਕੈਲੀਫ਼ੋਰਨੀਆ ਦੇ ਰੋ ਖੰਨਾ ਤੇ ਡਾ. ਅਮੀ ਬੇਰਾ ਵੀ ਇਸ ਵਾਰ ਮੁੜ ਚੋਣ ਲੜ ਰਹੇ ਹਨ। ਡਾ. ਬੇਰਾ ਨੂੰ ਪਿਛਲੇ ਤਿੰਨੋਂ ਵਾਰ ਵੋਟਾਂ ਦੀ ਮੁੜ-ਗਿਣਤੀ ਤੋਂ ਬਾਅਦ ਜੇਤੂ ਕਰਾਰ ਦਿੱਤਾ ਗਿਆ ਸੀ ਤੇ ਐਤਕੀਂ ਉਨ੍ਹਾਂ ਦਾ ਮੁਕਾਬਲਾ ਕਾਫ਼ੀ ਸਖ਼ਤ ਜਾਪ ਰਿਹਾ ਹੈ।


ਡਾ. ਅਮੀ ਬੇਰਾ 2012 `ਚ ਪਹਿਲੀ ਵਾਰ ਅਮਰੀਕੀ ਸੰਸਦ ਮੈਂਬਰ ਬਣਨ ਵਾਲੇ ਭਾਰਤੀ ਮੂਲ ਦੇ ਤੀਜੇ ਵਿਅਕਤੀ ਸਨ। ਉਨ੍ਹਾਂ ਤੋਂ ਪਹਿਲਾਂ ਸਿਰਫ਼ ਦਲੀਪ ਸਿੰਘ ਸੌਂਦ 1957 `ਚ ਅਤੇ ਬੌਬੀ ਜਿੰਦਲ ਹੀ 2004 `ਚ ਸੰਸਦ ਮੈਂਬਰ ਚੁਣੇ ਗਏ ਸਨ।


ਭਾਰਤੀ ਮੂਲ ਦੇ ਆਫ਼ਤਾਬ ਪੁਰੇਵਾਲ ਅਮਰੀਕੀ ਸੰਸਦ ਲਈ ਚੋਣ ਲੜਨ ਵਾਲੇ ਤਿੱਬਤੀ ਮੂਲ ਦੇ ਵੀ ਪਹਿਲੇ ਵਿਅਕਤੀ ਹਨ। ਉਨ੍ਹਾਂ ਦੀ ਉਮੀਦਵਾਰੀ ਦੀ ਤਾਈਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੀਤੀ ਸੀ। ਇਸ ਵੇਲੇ ਪੁਰੇਵਾਲ ਹੈਮਿਲਟਨ ਕਾਊਂਟੀ ਦੀ ਇੱਕ ਅਦਾਲਤ ਵਿੱਚ ਕਲਰਕ ਹਨ।


ਉੱਧਰ ਫ਼ਲੋਰਿਡਾ ਸੰਸਦੀ ਜਿ਼ਲ੍ਹੇ `ਚ ਮੌਜੁਦਾ ਸੰਸਦ ਮੈਂਬਰ ਬਿਲ ਪੋਸੀ ਨੂੰ ਇਸ ਵਾਰ ਭਾਰਤੀ ਮੂਲ ਦੇ ਡੈਮੋਕ੍ਰੈਟ ਉਮੀਦਵਾਰ ਸੰਜੇ ਪਟੇਲ ਸਖ਼ਤ ਟੱਕਰ ਦੇ ਰਹੇ ਹਨ। ਏਰੀਜ਼ੋਨਾ ਦੇ 6ਵੇਂ ਸੰਸਦੀ ਜਿ਼ਲ੍ਹੇ `ਚ ਅਨੀਲਤਾ ਮਲਿਕ ਦੀ ਵੀ ਮੌਜੂਦਾ ਸੰਸਦ ਮੈਂਬਰ ਡੇਵਿਡ ਸ਼ਵੀਕਰਟ ਨਾਲ ਸਿੱਧੀ ਟੱਕਰ ਹੈ।


ਹੈਰੀ ਅਰੋੜਾ ਭਾਰਤੀ ਮੂਲ ਦੇ ਦੂਜੇ ਰੀਪਬਲਿਕਨ ਉਮੀਦਵਾਰ ਹਨ। ਉਨ੍ਹਾਂ ਨੂੰ ਡੈਮੋਕ੍ਰੈਟਿਕ ਸੰਸਦ ਮੈਂਬਰ ਜਿਮ ਹਾਈਮਜ਼ ਖਿ਼ਲਾਫ਼ ਖੜ੍ਹਾਇਆ ਗਿਆ ਹੈ, ਜੋ ਕੁਨੈਕਟੀਕਟ ਦੇ ਚੌਥੇ ਸੰਸਦੀ ਜਿ਼ਲ੍ਹੇ ਦੀ ਨੁਮਾਇੰਦਗੀ ਕਰ ਰਹੇ ਹਨ।


ਆਜ਼ਾਦ ਉਮੀਦਵਾਰ ਸਿ਼ਵਾ ਅੱਯਾਦੁਰਾਈ ਮਾਸਾਸ਼ੂਸੈਟਸ ਤੋਂ ਚੋਣ ਲੜਨ ਵਾਲੇ ਭਾਰਤੀ ਮੂਲ ਦੇ ਇਕਲੌਤੇ ਉਮੀਦਵਰ ਹਨ।


ਇਨ੍ਹਾਂ 12 ਉਮੀਦਵਾਰਾਂ ਤੋਂ ਇਲਾਵਾ ਭਾਰਤੀ ਮੂਲ ਦੇ ਹੋਰ ਵੀ ਬਹੁਤ ਸਾਰੇ ਉਮੀਦਵਾਰ ਹਨ, ਜੋ ਇਸ ਵਾਰ ਸੂਬਾਈ ਤੇ ਕਾਊਂਟੀ ਦੀਆਂ ਚੋਣਾਂ ਲੜ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 Indian contestants are in fray for US Congress