ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਵਿਚ ਜਮਾਤ ਉਦ ਦਾਵਾ ਅਤੇ ਜੈਸ਼ ਦੇ 12 ਅੱਤਵਾਦੀਆਂ ਨੂੰ ਸਜਾ ਸੁਣਾਈ

ਪਾਕਿ ਵਿਚ ਜਮਾਤ ਉਦ ਦਾਵਾ ਅਤੇ ਜੈਸ਼ ਦੇ 12 ਅੱਤਵਾਦੀਆਂ ਨੂੰ ਸਜਾ ਸੁਣਾਈ

ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿਚ ਅੱਤਵਾਦੀ ਰੋਕ ਅਦਾਲਤ ਨੇ ਪਾਬੰਦੀਸ਼ੁਦਾ ਸੰਗਠਨਾਂ ਜਮਾਤ ਉਦ ਦਾਵਾ ਅਤੇ ਜੈਸ਼ ਏ ਮੁਹੰਮਦ ਦੇ 12 ਮੈਂਬਰਾਂ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਮਦਦ ਮੁਹੱਈਆ ਕਰਵਾਉਦ ਦੇ ਮਾਮਲੇ ਵਿਚ ਪੰਜ ਸਾਲ ਤੱਕ ਦੀ ਜੇਲ੍ਹ ਦੀ ਸਜਾ ਸੁਦਾਈ ਗਈ ਹੈ। ਪੰਜਾਬ ਪੁਲਿਸ ਦੇ ਅੱਤਵਾਦੀ ਰੋਕ ਵਿਭਾਗ (ਸੀਟੀਡੀ) ਅਨੁਸਾਰ ਉਸਨੇ ਅੱਤਵਾਦੀ ਗਤੀਵਿਧੀਆਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਣ ਦੇ ਦੋਸ਼ ਵਿਚ ਜਮਾਤ–ਉਦ–ਦਾਵਾ ਤੇ ਜੈਸ਼ ਦੇ ਮੈਂਬਰਾਂ ਨੂੰ ਕੁਝ ਸਮਾਂ ਪਹਿਲਾਂ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਸੁਣਵਾਈ ਲਈ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀ ਅੱਤਵਾਦ ਰੋਕੋ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।

 

ਸੀਟੀਡੀ ਨੇ ਇੱਥੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ‘ਏਟੀਸੀ ਨੇ ਜਮਾਤ ਉਦ ਦਾਵਾ ਦੇ ਰਾਵਲਪਿੰਡੀ ਵਾਸੀ ਅਸਗਰ ਅਲੀ, ਜੁਨੈਦ ਇਰਸ਼ਾਦ ਤੇ ਏਜਾਜ ਅਹਿਮਦ ਅਤੇ ਰਹੀਮ ਯਾਰ ਖਾਨ ਦੇ ਅਬਦੁਲ ਖਾਲਿਕ ਨੂੰ ਦੋ–ਦੋ ਸਾਲ ਜੇਲ੍ਹ ਦੀ ਸਜਾ ਸੁਣਾਈ ਅਤੇ ਉਨ੍ਹਾਂ ਨੂੰ ਜ਼ੁਰਮਾਨਾ ਵੀ ਕੀਤਾ। ਬਿਆਨ ਵਿਚ ਕਿਹਾ ਗਿਆ ਕਿ ਜੈਸ਼ ਏ ਮੁਹੰਮਦ ਦੇ ਅੱਠ ਸਥਾਨਕ ਮੈਂਬਰਾਂ ਨੂੰ ਏਟੀਸੀ ਨੇ ਦੋਸ਼ੀ ਪਾਇਆ ਹੈ ਅਤੇ ਉਨ੍ਹਾਂ ਨੂੰ ਪੰਜ ਸਾਲ ਜੇਲ੍ਹ ਦੀ ਸ਼ਜਾ ਸੁਣਾਈ ਗਈ ਹੈ।

 

ਜੈਸ਼ ਦੇ ਦੋਸ਼ੀ ਠਹਿਰਾਏ ਗਏ ਮੈ਼ਬਰਾਂ ਦੀ ਪਹਿਚਾਣ ਗੁਜਰਾਂਵਾਲਾ ਦੇ ਇਫਿਤਕਰ ਅਹਿਮਦ, ਮੁਹੰਮਦ ਅਜਮਲ, ਬਿਲਾਲ ਮਕੀ, ਅਬਰਾਰ ਅਹਿਮਦ ਅਤੇ ਇਰਫਾਨ ਅਹਿਮਦ, ਰਾਵਲ ਪਿੰਡੀ ਦੇ ਹਫੀਜੁਲਾ, ਮਜਹਰ ਨਵਾਜ ਅਤੇ ਅਬਦੁਲ ਲਤੀਫ ਵਜੋਂ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 JuD and JeM members sentenced by anti-terror courts in Pak