ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ : ਪੁਲਿਸ ਮੁੱਖ ਦਫਤਰ ਉਤੇ ਹਮਲਾ, 12 ਲੋਕਾਂ ਦੀ ਮੌਤ

ਅਫਗਾਨਿਸਤਾਨ : ਪੁਲਿਸ ਮੁੱਖ ਦਫਤਰ ਉਤੇ ਹਮਲਾ, 12 ਲੋਕਾਂ ਦੀ ਮੌਤ

ਅਫਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ ਵਿਚ ਵੀਰਵਾਰ ਨੂੰ ਪੁਲਿਸ ਮੁੱਖ ਦਫ਼ਤਰ ਵਿਚ ਹੋਏ ਤਾਲੀਬਾਨ ਦੇ ਹਮਲੇ ਵਿਚ ਕਰੀਬ 12 ਲੋਕਾਂ ਦੀ ਮੌਤ ਹੋ ਗਈ ਅਤੇ 90 ਹੋਰ ਜ਼ਖਮੀ ਹੋ ਗਏ।

 

ਹਮਲੇ ਦੇ ਗਵਾਹ ਨੇ ਕਿਹਾ ਕਿ ਇਹ ਹਮਲਾ ਉਤਰੀ ਗੇਟ ਵਿਚ ਸਥਾਨਕ ਸਮੇ਼ ਅਨੁਸਾਰ 4 ਵਜਕੇ 35 ਮਿੰਟ ਉਤੇ ਹੋਇਆ। ਧਮਕੇ ਕਾਰਨ ਕਈ ਰਾਹ ਉਤੇ ਚਲਦਿਆਂ ਨਾਗਰਿਕਾਂ ਦੀ ਵੀ ਮੌਤ ਹੋ ਗਈ। ਧਮਾਕਾ ਹੋਣ ਨਾਲ ਸਥਾਨਕ ਲੋਕਾਂ ਵਿਚ ਦਹਿਸ਼ਤ ਮਚ ਗਈ ਅਤੇ ਕਈ ਦੂਰ ਤੱਕ ਧੂੰਆ ਛਾ ਗਿਆ। ਇਸ ਧਮਾਕੇ ਕਾਰਨ ਆਸ–ਪਾਸ ਦੀਆਂ ਕਈ ਇਮਾਰਤਾਂ ਅਤੇ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਵਿਚ ਦੋ ਪੁਲਿਸ ਅਧਿਕਾਰੀ, ਅੱਠ ਨਾਗਰਿਕ ਅਤੇ ਦੋ ਹਮਲਾਵਰਾਂ ਦੀ ਮੌਤ ਹੋ ਗਈ।

 

ਸੁਰੱਖਿਆ ਸੂਤਰਾਂ ਮੁਤਾਬਕ ਇਸ ਹਮਲੇ ਵਿਚ 90 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵਧ ਸਕਦੀ ਹੈ।

 

ਇਸ ਹਮਲੇ ਦੀ ਜ਼ਿੰਮੇਵਾਰੀ ਤਾਲੀਬਾਨ ਅੱਤਵਾਦੀ ਸੰਗਠਨ ਨੇ ਲਈ ਹੈ। ਸੂਬੇ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਕਈ ਮੁਹਿੰਮ ਚਲਾਈਆਂ ਹਨ। ਪ੍ਰੰਤੂ ਇਸਦੇ ਬਾਵਜੂਦ ਸੂਬੇ ਵਿਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 killed in Taliban attack on Afghan police headquarter