ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਆਂਮਾਰ ਵਿਚ ਜ਼ਮੀਨ ਖਿਸਕਣ ਨਾਲ 13 ਦੀ ਮੌਤ

ਮਿਆਂਮਾਰ ਵਿਚ ਜ਼ਮੀਨ ਖਿਸਕਣ ਨਾਲ 13 ਦੀ ਮੌਤ

ਉਤਰੀ ਮਿਆਂਮਾਰ ਵਿਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਕੀਮਤੀ ਪੱਥਰਾਂ (ਜਾੜੇ) ਦੀ ਖਦਾਨ ਦੇ ਘੱਟ ਤੋਂ ਘੱਟ 13 ਖਨਨ ਵਰਕਰਾਂ ਅਤੇ ਰੱਖਿਆ ਕਰਮੀਆਂ ਦੀ ਮੌਤ ਹੋ ਗਈ। ਬਚਾਅ ਕਰਮੀ ਅਜੇ ਹੋਰ ਪੀੜਤਾਂ ਦੀ ਭਾਲ ਕਰ ਰਹੇ ਹਨ।

 

ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੀਮਤੀ ਪੱਥਰਾਂ ਦੀ ਖਦਾਨ ਵਿਚ ਹਰ ਸਾਲ ਜ਼ਮੀਨ ਖਿਸਕਣ ਕਾਰਨ ਦਰਜਨਾਂ ਲੋਕ ਮਾਰੇ ਜਾਂਦੇ ਹਨ। ਭਾਰਤ ਅਤੇ ਚੀਨ ਦੀਆਂ ਸਰਹੱਦਾਂ ਦੇ ਵਿਚ ਦੇਸ਼ ਦੇ ਕੋਚੀਨ ਸੂਬੇ ਵਿਚ ਖਤਰਨਾਕ ਅਤੇ ਬਦਤਰ ਤਰੀਕੇ ਨਾਲ ਇਸ ਉਦਯੋਗ ਦਾ ਸੰਚਾਲਨ ਹੁੰਦਾ ਹੈ।

 

ਮਿਆਂਮਾਰ ਦੀ ਫਾਇਰ ਬ੍ਰਿਗੇਡ ਸੇਵਾ ਵਿਭਾਗ ਨੇ ਇਕ ਫੇਸਬੁੱਕ ਪੋਸਟ ਵਿਚ ਦੱਸਿਆ ਕਿ ਇਹ ਹਾਦਸਾ ਹਪਕਾਂਤ ਟਾਊਨਸ਼ਿਪ ਵਿਚ ਤੜਕੇ ਹੋਇਆ। ਵਿਭਾਗ ਨੇ ਦੱਸਿਆ ਕਿ ਅਸੀਂ ਦੋ ਜ਼ਖਮੀਆਂ ਅਤੇ 13 ਵਿਅਕਤੀਆਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ਭੇਜਿਆ ਹੈ।

 

ਘਟਨਾ ਸਥਾਨ ਉਤੇ ਮੌਜੂਦ ਇਕ ਪੁਲਿਸ ਕਰਮੀ ਨੇ ਏਐਫਪੀ ਨੂੰ ਦੱਸਿਆ ਕਿ ਖਦਾਨ ਦਾ ਉਪਰੀ ਹਿੱਸਾ ਢਹਿ ਗਿਆ ਅਤੇ ਕਰੀਬ 200 ਮੀਟਰ (700 ਫੁੱਟ) ਹੇਠਾਂ ਸੋ ਰਹੇ ਲੋਕਾਂ ਉਤੇ ਡਿੱਗ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:13 killed due to landslides in Myanmar