ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ ਚੋਣ ਰੈਲੀ `ਚ ਬੰਬ ਧਮਾਕਾ, 13 ਹਲਾਕ

ਅਫ਼ਗ਼ਾਨਿਸਤਾਨ ਚੋਣ ਰੈਲੀ `ਚ ਬੰਬ ਧਮਾਕਾ, 13 ਹਲਾਕ

ਸਨਿੱਚਰਵਾਰ ਨੂੰ ਅਫ਼ਗ਼ਾਨਿਸਤਾਨ ਦੀ ਇੱਕ ਚੋਣ ਰੈਲੀ `ਚ ਬੰਬ ਧਮਾਕਾ ਹੋਣ ਕਾਰਨ 13 ਵਿਅਕਤੀ ਮਾਰੇ ਗਏ। ਧਮਾਕਾਖ਼ੇਜ਼ ਸਮੱਗਰੀ ਇੱਕ ਮੋਟਰਸਾਇਕਲ `ਤੇ ਰੱਖੀ ਹੋਈ ਸੀ। ਆਉਂਦੀ 20 ਅਕਤੂਬਰ ਨੂੰ ਅਫ਼ਗ਼ਾਨਿਸਤਾਨ `ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੁਣ ਤੱਕ ਹਿੰਸਾ ਦੌਰਾਨ ਇਸ ਦੇਸ਼ ਵਿੱਚ ਸੈਂਕੜੇ ਲੋਕ ਜਾਂ ਤਾਂ ਮਾਰੇ ਜਾ ਚੁੱਕੇ ਹਨ ਅਤੇ ਜਾਂ ਜ਼ਖ਼ਮੀ ਹੋਏ ਹਨ।


ਉੱਤਰ-ਪੂਰਬੀ ਸੂਬੇ ਤੱਖਰ `ਚ ਅੱਜ ਹੋਏ ਬੰਬ ਧਮਾਕੇ ਦੌਰਾਨ 32 ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਸਾਰੇ ਸੰਸਦੀ ਉਮੀਦਵਾਰ ਨਜ਼ੀਫ਼ਾ ਯੂਸਫ਼ੀਬੇਕ ਦੇ ਹਮਾਇਤੀ ਹਨ। ਰੁਸਤਾਕ ਜਿ਼ਲ੍ਹੇ ਦੇ ਇਸ ਇਲਾਕੇ `ਚ ਐਂਬੂਲੈਂਸਾਂ ਭੇਜੀਆਂ ਗਈਆਂ ਹਨ। ਉਂਝ ਜ਼ਖ਼ਮੀਆਂ ਨੂੰ ਹੈਲੀਕਾਪਟਰਾਂ ਰਾਹੀਂ ਵੀ ਹਸਪਤਾਲ ਲਿਜਾਣ ਦੇ ਜਤਨ ਜਾਰੀ ਹਨ।


ਸੂਬਾ ਪੁਲਿਸ ਦੇ ਬੁਲਾਰੇ ਖ਼ਲੀਲ ਅਸੀਰ ਨੇ ਦੱਸਿਆ ਕਿ ਬੰਬ ਇੱਕ ਮੋਟਰਸਾਇਕਲ `ਤੇ ਰੱਖਿਆ ਹੋਇਆ ਸੀ ਤੇ ਉਸ ਵਿੱਚ ਧਮਾਕਾ ਮਹਿਲਾ ਉਮੀਦਵਾਰ ਦੇ ਹਮਾਇਤੀਆਂ ਦੇ ਐਨ ਵਿਚਕਾਰ ਲਿਜਾ ਕੇ ਕੀਤਾ ਗਿਆ।


ਇਸ ਵਾਰ 2,500 ਤੋਂ ਉਮੀਦਵਾਰ ਚੋਣ ਲੜ ਰਹੇ ਹਨ। ਬੀਤੀ 2 ਅਕਤੂਬਰ ਨੂੰ ਵੀ ਨਾਂਗਰਹਾਰ ਸੂਬੇ `ਚ ਇੱਕ ਚੋਣ ਰੈਲੀ ਦੌਰਾਨ ਬੰਬ ਧਮਾਕਾ ਹੋਇਆ ਸੀ ਤੇ ਦੋ ਵਿਅਕਤੀ ਮਾਰੇ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:13 killed in in Afghan Election Rally blast