ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ: ਤਾਲਿਬਾਨ ਹਮਲੇ `ਚ 13 ਜਵਾਨਾਂ ਦੀ ਹੱਤਿਆ

ਅਫ਼ਗ਼ਾਨਿਸਤਾਨ: ਤਾਲਿਬਾਨ ਹਮਲੇ `ਚ 13 ਜਵਾਨਾਂ ਦੀ ਹੱਤਿਆ

ਤਾਲਿਬਾਨ ਨੇ ਸੋਮਵਾਰ ਤੜਕੇ ਪੂਰਬੀ ਗ਼ਜ਼ਨੀ ਸੂਬੇ `ਚ ਇੱਕ ਜਾਂਚ ਚੌਕੀ `ਤੇ ਹਮਲਾ ਕਰ ਕੇ ਘੱਟੋ-ਘੱਟ 13 ਫ਼ੌਜੀਆਂ ਤੇ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ। ਅਫ਼ਗ਼ਾਨਿਸਤਾਨ ਦੇ ਵਾਧੂ ਫ਼ੌਜੀ ਬਲਾਂ ਨੂੰ ਖੋਗਯਾਨੀ ਜਿ਼ਲ੍ਹੇ `ਚ ਘਟਨਾ ਸਥਾਨ ਵੱਲ ਰਵਾਨਾ ਕੀਤਾ ਗਿਆ ਪਰ ਰਾਹ ਵਿੱਚ ਤਾਲਿਬਾਨ ਨੇ ਕਈ ਵਾਰ ਰੁਕਾਵਟਾਂ ਖੜ੍ਹੀਆਂ ਕੀਤੀਆਂ।


ਤਾਲਿਬਾਨ ਦਾ ਲਗਭਗ ਅੱਧੇ ਅਫ਼ਗ਼ਾਨਿਸਤਾਨ `ਤੇ ਕਬਜ਼ਾ ਹੈ। ਉਹ ਅਮਰੀਕੀ ਹਮਾਇਤ ਵਾਲੀ ਸਰਕਾਰ ਨੂੰ ਪੱਛਮ ਦੀ ਕਠਪੁਤਲੀ ਮੰਨਦਾ ਹੈ ਅਤੇ ਉਸ ਨਾਲ ਗੱਲਬਾਤ ਦੇ ਪ੍ਰਸਤਾਵਾਂ ਨੂੰ ਨਕਾਰ ਚੁੱਕਾ ਹੈ।


ਸੂਬਾਈ ਗਵਰਨਰ ਦੇ ਬੁਲਾਰੇ ਆਰਿਫ਼ ਨੂਰੀ ਨੇ ਸੱਤ ਫ਼ੌਜੀ ਜਵਾਨਾਂ ਤੇ ਛੇ ਪੁਲਿਸ ਮੁਲਾਜ਼ਮਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਖੋਗਯਾਨੀ ਜਿ਼ਲ੍ਹੇ `ਚ ਫ਼ੌਜ ਤੇ ਪੁਲਿਸ ਦੀ ਸਾਂਝੀ ਜਾਂਚ ਚੌਕੀ `ਤੇ ਸੋਮਵਾਰ ਤੜਕੇ ਹੋਏ ਇਸ ਹਮਲੇ `ਚ ਚਾਰ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ ਹਨ।


ਸ੍ਰੀ ਨੂਰੀ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਦੇ ਸੁਰੱਖਿਆ ਬਲਾਂ ਨਾਲ ਤਿੰਨ ਘੰਟਿਆਂ ਤੱਕ ਚੱਲੇ ਸੰਘਰਸ਼ ਵਿੱਚ ਛੇ ਅੱਤਵਾਦੀ ਮਾਰੇ ਗਏ ਤੇ 10 ਤੋਂ ਵੱਧ ਜ਼ਖ਼ਮੀ ਹੋ ਗਏ। ਤਾਲਿਬਾਨ ਦੇ ਬੁਲਾਰੇ ਜਬੀਹਉੱਲ੍ਹਾ ਮੁਜਾਹਿਦ ਵੱਲੋਂ ਮੀਡੀਆ ਨੂੰ ੳੇਜੇ ਗਏ ਬਿਆਨ `ਚ ਅੱਤਵਾਦੀ ਜੱਥੇਬੰਦੀ ਨੇ ਹਮਲੇ ਦੀ ਜਿ਼ੰਮੇਵਾਰੀ ਲਈ ਹੈ।


ਉਨ੍ਹਾਂ ਨੇ ਦੱਸਿਆ ਕਿ ਤਾਲਿਬਾਨ ਤੱਕ ਸਪਲਾਈ ਮਾਰਗ `ਚ ਰੁਕਾਵਟ ਖੜ੍ਹੀ ਕਰਨ ਲਈ ਰਣਨੀਤਕ ਤੌਰ `ਤੇ ਅਹਿਮ ਇਸ ਇਲਾਕੇ `ਚ ਸਾਂਝੀ ਜਾਂਚ ਚੌਕੀ ਦੋ ਦਿਨ ਪਹਿਲਾਂ ਹੀ ਬਣਾਈ ਗਈ ਸੀ। ਹਮਲੇ `ਚ ਚੌਕੀ ਨਸ਼ਟ ਹੋ ਗਈ।


ਉਨ੍ਹਾਂ ਦੱਸਿਆ,‘ਵਾਧੂ ਫ਼ੌਜੀ ਬਲਾਂ ਨੂੰ ਉਨ੍ਹਾਂ ਬਲਾਂ ਦੀ ਮਦਦ ਲਈ ਭੇਜਿਆ ਗਿਆ, ਜਿਨ੍ਹਾਂ `ਤੇ ਹਮਲਾ ਕੀਤਾ ਗਿਆ ਸੀ ਪਰ ਦੂਜੇ ਤਾਲਿਬਾਨ ਲੜਾਕਿਆਂ ਨੇ ਘੱਟੋ-ਘੱਟ ਚਾਰ ਵਾਰ ਘਾਤ ਲਾ ਕੇ ਹਮਲਾ ਕੀਤਾ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:13 Security Personnel killed in Afghan Talliban Attack