ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਬਈ `ਚ 13 ਸਾਲਾ ਭਾਰਤੀ ਬੱਚਾ ਬਣਿਆ ਸਾਫ਼ਟਵੇਅਰ ਕੰਪਨੀ ਦਾ ਮਾਲਕ

ਦੁਬਈ `ਚ 13 ਸਾਲਾ ਭਾਰਤੀ ਬੱਚਾ ਬਣਿਆ ਸਾਫ਼ਟਵੇਅਰ ਕੰਪਨੀ ਦਾ ਮਾਲਕ

ਦੁਬਈ `ਚ ਰਹਿਣ ਵਾਲਾ 13 ਸਾਲਾ ਭਾਰਤੀ ਬੱਚਾ ਆਦਿੱਤਿਅਨ ਰਾਜੇਸ਼਼ ਇੱਕ ਸਾਫ਼ਟਵੇਅਰ ਡਿਵੈਲਪਮੈਂਟ ਕੰਪਨੀ ਦਾ ਮਾਲਕ ਬਣ ਗਿਆ ਹੈ। ਇੱਕ ਮੀਡੀਆ ਰਿਪੋਰਟ `ਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।


ਆਦਿੱਤਿਅਨ ਰਾਜੇਸ਼ ਨੇ ਆਪਣੀ ਪਹਿਲੀ ਮੋਬਾਇਲ ਐਪਲੀਕੇਸ਼ 9 ਸਾਲਾਂ ਦੀ ਉਮਰੇ ਬਣਾ ਦਿੱਤੀ ਸੀ। ਉਸ ਨੇ ਐਪਲੀਕੇਸ਼ਨ ਬਣਾਉਣ ਦਾ ਕੰਮ ਆਪਣੀ ਬੋਰੀਅਤ ਖ਼ਤਮ ਕਰਨ ਲਈ ਸ਼ੌਕ ਵਜੋਂ ਅਰੰਭਿਆ ਸੀ। ਉਹ ਆਪਣੇ ਗਾਹਕਾਂ ਲਈ ਲੋਗੋ (ਪ੍ਰਤੀਕ ਚਿੰਨ੍ਹ) ਅਤੇ ਵੈਬਸਾਈਟ ਵੀ ਬਣਾਉਂਦਾ ਰਿਹਾ ਹੈ।


‘ਖ਼ਲੀਜ ਟਾਈਮਜ਼` ਅਖ਼ਬਾਰ ਨੇ ਇੱਕ ਰਿਪੋਰਟ `ਚ ਦੱਸਿਆ ਕਿ ਆਦਿੱਤਿਅਨ ਨੇ ਪੰਜ ਸਾਲਾਂ ਦੀ ਉਮਰ `ਚ ਹੀ ਕੰਪਿਊਟਰ ਵਰਤਣਾ ਸ਼ੁਰੂ ਕਰ ਦਿੱਤਾ ਸੀ। ਹੁਣ 13 ਸਾਲਾਂ ਦੀ ਉਮਰ `ਚ ਉਸ ਨੇ ਆਪਣੀ ‘ਟ੍ਰਿਨੇਟ ਸਾਲਿਯੂਸ਼ਨਜ਼` ਕੰਪਨੀ ਦੀ ਸ਼ੁਰੂਆਤ ਕੀਤੀ ਹੈ। ਇਸ ਕੰਪਨੀ `ਚ ਫਿ਼ਲਹਾਲ ਕੁੱਲ ਤਿੰਨ ਕਰਮਚਾਰੀ ਹਨ, ਜੋ ਆਦਿੱਤਯ ਦੇ ਸਕੂਲ ਦੇ ਦੋਸਤ ਤੇ ਵਿਦਿਆਰਥੀ ਹਨ।


ਆਦਿੱਤਿਅਨ ਮੂਲ ਰੂਪ ਵਿੱਚ ਕੇਰਲ ਦਾ ਹੇ। ਅਖ਼ਬਾਰ ਨੇ ਆਦਿੱਤਿਅਨ ਦੇ ਹਵਾਲੇ ਨਾਲ ਦੱਸਿਆ ਕਿ ਵੁਸ ਦਾ ਜਨਮ ਕੇਰਲ ਦੇ ਤਿਰੂਵਿਲਾ `ਚ ਹੋਇਆ ਸੀ। ਆਦਿੱਤਿਅਨ ਨੇ ਕਿਹਾ ਕਿ ਉਹ ਪੰਜ ਸਾਲਾਂ ਦਾ ਸੀ, ਜਦੋਂ ਉਸ ਦਾ ਪਰਿਵਾਰ ਦੁਬਈ ਆ ਗਿਆ ਸੀ। ਪਹਿਲੀ ਵਾਰ ਮੇਰੇ ਪਿਤਾ ਨੇ ਮੈਨੂੰ ਬੀਬੀਸੀ ਟਾਈਪਿੰਗ ਵਿਖਾਈ ਸੀ। ਇਹ ਬੱਚਿਆਂ ਲਈ ਇੱਕ ਵੈੱਬਸਾਈਟ ਹੈ, ਜਿੱਥੇ ਛੋਟੀ ਉਮਰ ਦੇ ਵਿਦਿਆਰਥੀ ਟਾਈਪਿੰਗ ਸਿੱਖ ਸਕਦੇ ਹਲ।


ਆਦਿੱਤਿਅਨ ਨੇ ਕਿਹਾ ਕਿ ਉਸ ਨੂੰ ਇੱਕ ਸਥਾਪਤ ਕੰਪਨੀ ਦਾ ਮਾਲਕ ਬਣਨ ਲਈ 18 ਸਾਲਾਂ ਤੋਂ ਵੱਧ ਉਮਰ ਦਾ ਹੋਣ ਤੱਕ ਉਡੀਕ ਕਰਨੀ ਹੋਵੇਗੀ। ਪਰ ਉਹ ਹੁਣੇ ਇੱਕ ਕੰਪਨੀ ਵਾਂਗ ਹੀ ਕੰਮ ਕਰਦਾ ਹੈ। ਅਸੀਂ 12 ਤੋਂ ਵੱਧ ਗਾਹਕਾਂ ਨਾਲ ਕੰਮ ਕੀਤਾ ਹੈ ਤੇ ਉਨ੍ਹਾਂ ਨੂੰ ਬਿਲਕੁਲ ਮੁਫ਼ਤ ਡਿਜ਼ਾਇਨ ਤੇ ਕੋਡ ਸੇਵਾਵਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਅਸੀਂ ਖ਼ੁਦ ਤਿਆਰ ਕੀਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:13 Yr Indian Kid becomes owner of Software Co