ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ ’ਚ ਕੋਰੋਨਾ ਵਾਇਰਸ ਨੇ ਇੱਕੋ ਦਿਨ ’ਚ ਲਈਆਂ 133 ਜਾਨਾਂ

ਇਟਲੀ ’ਚ ਕੋਰੋਨਾ ਵਾਇਰਸ ਨੇ ਇੱਕੋ ਦਿਨ ’ਚ ਲਈਆਂ 133 ਜਾਨਾਂ

ਕੋਰੋਨ ਵਾਇਰਸ ਨੇ ਇਟਲੀ ’ਚ ਇੱਕੋ ਦਿਨ ਵਿੱਚ 133 ਵਿਅਕਤੀਆਂ ਦੀ ਜਾਨ ਲੈ ਲਈ ਹੈ; ਇੰਝ ਇਸ ਦੇਸ਼ ਵਿੱਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 366 ਤੱਕ ਪੁੱਜ ਚੁੱਕੀ ਹੈ। ਇਸ ਦੌਰਾਨ ਇੱਕੋ ਦਿਨ ’ਚ ਕੋਰੋਨਾ ਵਾਇਰਸ ਦੇ 1,492 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਇਟਲੀ ਨੇ ਦੋ ਕਰੋੜ ਤੋਂ ਵੱਧ ਮਾਸਕ ਦੇ ਆਰਡਰ ਦਿੱਤੇ ਹਨ।

 

 

ਚੀਨ ਤੋਂ ਬਾਅਦ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲਾ ਦੇਸ਼ ਇਟਲੀ ਹੀ ਹੈ, ਜਿੱਥੇ ਮਰਨ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਤੇ ਮਰੀਜ਼ਾਂ ਦੀ ਗਿਣਤੀ 7,375 ਤੱਕ ਪੁੱਜ ਗਈ ਹੈ।

 

 

ਨਾਗਰਿਕ ਸੁਰੱਖਿਆ ਏਜੰਸੀ ਮੁਤਾਬਕ ਜ਼ਿਆਦਾਤਰ ਮੌਤਾਂ ਉੱਤਰੀ ਇਟਲੀ ਦੇ ਲੌਂਬਾਰਡੀ ਇਲਾਕੇ ’ਚ ਹੋਈਆਂ ਹਨ। ਇਸ ਰੋਗ ਨੂੰ ਫੈਲਣ ਤੋਂ ਰੋਕਣ ਲਈ ਇਟਲੀ ਸਰਕਾਰ 2.2 ਕਰੋੜ ਮਾਸਕ ਦੇ ਆਰਡਰ ਦਿੱਤੇ ਹਨ।

 

 

ਇਟਲੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਆਪਣੇ ਜਤਨਾਂ ਅਧੀਨ ਦੇਸ਼ ਭਰ ਦੇ ਸਿਨੇਮਾ–ਘਰਾਂ, ਥੀਏਟਰਾਂ ਤੇ ਅਜਾਇਬਘਰਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰੀ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਹੁਕਮ ਮੁਤਾਬਕ ਉੱਤਰੀ ਇਟਲੀ ਦੇ ਕਈ ਇਲਾਕਿਆਂ ’ਚ 1.5 ਕਰੋੜ ਲੋਕਾਂ ਨੂੰ ਜ਼ਬਰਦਸਤੀ ਘਰਾਂ ’ਚ ਹੀ ਰਹਿਣ ਦੇ ਹੁਕਮ ਜਾਰੀ ਕੀਤੇ ਹਨ।

 

 

ਇਸ ਤੋਂ ਇਲਾਵਾ ਸਕੂਲ, ਨਾਈਟ ਕਲੱਬ ਤੇ ਕੈਸੀਨੋ ਸਭ ਬੰਦ ਕਰਵਾ ਦਿੱਤੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਬੀਤੇ ਜਨਵਰੀ ਮਹੀਨੇ ਪਹਿਲੀ ਵਾਰ ਚੀਨ ’ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਲੱਗੇ ਸਨ। ਚੀਨ ਦਾ ਸੂਬਾ ਵੁਹਾਨ ਇਸ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।

 

 

ਸਭ ਤੋਂ ਵੱਧ ਮੌਤਾਂ ਵੁਹਾਨ ’ਚ ਹੀ ਹੋਈਆਂ ਹਨ। ਭਾਰਤ ਨੇ ਉੱਥੋਂ ਬਹੁਤ ਸਾਰੇ ਭਾਰਤੀਆਂ ਨੂੰ ਵਾਪਸ ਲਿਆਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:133 die in a single day in Italy due to Corona Virus