ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਰੀਕੀ ਦੇਸ਼ ਕੈਮਰੂਨ 'ਚ ਕਤਲੇਆਮ, 22 ਲੋਕਾਂ ਦੀ ਮੌਤ, 14 ਬੱਚੇ ਵੀ ਸ਼ਾਮਲ

ਅਫਰੀਕੀ ਦੇਸ਼ ਕੈਮਰੂਨ ਦੇ ਇੱਕ ਐਂਗਲੋ-ਭਾਸ਼ੀ ਖੇਤਰ 'ਚ 22 ਲੋਕਾਂ ਦੀ ਨਸਲਕੁਸ਼ੀ ਦੀ ਘਟਨਾ ਸਾਹਮਣੇ ਆਈ ਹੈ। ਮਾਰੇ ਗਏ ਲੋਕਾਂ 'ਚ 14 ਬੱਚੇ ਵੀ ਸ਼ਾਮਲ ਸਨ। ਸੰਯੁਕਤ ਰਾਸ਼ਟਰ (ਯੂਐਨ) ਨੇ ਇਹ ਜਾਣਕਾਰੀ ਦਿੱਤੀ। ਵਿਰੋਧੀ ਪਾਰਟੀ ਨੇ ਫੌਜ ਉੱਤੇ ਕਤਲ ਦਾ ਦੋਸ਼ ਲਗਾਇਆ ਹੈ।
 

ਸੰਯੁਕਤ ਰਾਸ਼ਟਰ ਦੀ ਸੰਸਥਾ ਓਸੀਐਚਏ ਦੇ ਸਥਾਨਕ ਅਧਿਕਾਰੀ ਜੇਮਸ ਨੂਨਨ ਨੇ ਐਤਵਾਰ ਨੂੰ ਏਐਫਪੀ ਨੂੰ ਦੱਸਿਆ ਕਿ ਇਹ ਹੱਤਿਆ ਸ਼ੁੱਕਰਵਾਰ ਨੂੰ ਉੱਤਰ-ਪੱਛਮੀ ਖੇਤਰ ਦੇ ਨਟੁੰਬੋ ਪਿੰਡ ਵਿੱਚ ਹਥਿਆਰਬੰਦ ਵਿਅਕਤੀਆਂ ਦੁਆਰਾ ਕੀਤੀ ਗਈ ਸੀ।
 

ਨੂਨਨ ਨੇ ਕਿਹਾ ਕਿ ਇਸ 'ਚ 22 ਨਾਗਰਿਕ ਮਾਰੇ ਗਏ, ਜਿਨ੍ਹਾਂ 'ਚ ਇੱਕ ਗਰਭਵਤੀ ਔਰਤ ਅਤੇ ਕਈ ਬੱਚੇ ਵੀ ਸ਼ਾਮਲ ਹਨ। ਮ੍ਰਿਤਕਾਂ 'ਚ 14 ਨਾਬਾਲਗ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ 'ਚ 9 ਪੰਜ ਸਾਲ ਤੋਂ ਘੱਟ ਉਮਰ ਦੇ ਹਨ। ਨੂਨਨ ਦੇ ਅਨੁਸਾਰ ਮਾਰੇ ਗਏ ਬੱਚਿਆਂ ਵਿੱਚੋਂ 11 ਲੜਕੀਆਂ ਹਨ।
 

ਕੈਮਰੂਨ ਦੇ ਉੱਤਰ-ਪੱਛਮੀ ਅਤੇ ਦੱਖਣ-ਪੱਛਮੀ ਖੇਤਰਾਂ ਵਿੱਚ ਅੰਗਰੇਜ਼ੀ ਬੋਲਣ ਵਾਲੀ ਘੱਟਗਿਣਤੀ ਰਹਿੰਦੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਇਸ ਖੇਤਰ ਵਿੱਚ ਵੱਖਵਾਦੀਆਂ ਅਤੇ ਸਰਕਾਰ ਦਰਮਿਆਨ ਟਕਰਾਅ ਦੀ ਸਥਿਤੀ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:14 children among up to 22 dead in Cameroon massacre United Nations