ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ ਤੋਂ ਭੱਜੇ 14 ਰੋਹਿੰਗਿਆ ਦੀ ਡੁੱਬਣ ਨਾਲ ਮੌਤ, 70 ਨੂੰ ਬਚਾਇਆ 

ਮੰਗਲਵਾਰ ਸਵੇਰੇ ਬੰਗਲਾਦੇਸ਼ ਤੋਂ ਕਿਸ਼ਤੀ ਦੀ ਮਦਦ ਨਾਲ ਭੱਜ ਰਹੇ 14 ਰੋਹਿੰਗਿਆ ਸ਼ਰਨਾਰਥੀਆਂ ਦੀ ਮੌਤ ਹੋ ਗਈ। ਉਸੇ ਸਮੇਂ, 70 ਹੋਰ ਲੋਕਾਂ ਨੂੰ ਇਸ ਘਟਨਾ ਵਿੱਚ ਬਚਾਇਆ ਗਿਆ। ਦੱਖਣੀ ਬੰਗਲਾਦੇਸ਼ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਅਸੀਂ 70 ਲੋਕਾਂ ਨੂੰ ਜ਼ਿੰਦਾ ਬਚਾਇਆ ਹੈ ਜਦੋਂਕਿ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। 

 

ਨੇਵੀ ਅਤੇ ਕੋਸਟ ਗਾਰਡ ਦੀਆਂ ਕਿਸ਼ਤੀਆਂ ਬੰਗਾਲ ਦੀ ਖਾੜੀ ਵਿੱਚ ਸੇਂਟ ਮਾਰਟਿਨ ਆਈਲੈਂਡ ਨੇੜੇ ਸਰਚ ਮੁਹਿੰਮ ਚਲਾ ਰਹੀਆਂ ਹਨ। 2017 ਵਿੱਚ ਮਿਆਂਮਾਰ ਵਿੱਚ ਫੌਜੀ ਤਨਾਨਤੀ ਵਿਚਕਾਰ ਭੱਜੇ ਰੋਹਿੰਗਿਆ ਰਿਫਿਊਜੀ ਕੈਂਪ ਛੱਡ ਕੇ ਮਲੇਸ਼ੀਆ ਜਾ ਰਹੀ ਕਿਸ਼ਤੀ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
 

ਹਾਲ ਹੀ ਵਿੱਚ ਖ਼ਬਰਾਂ ਆਈ ਸੀ ਕਿ ਮਿਆਂਮਾਰ ਤੋਂ ਆਏ ਰੋਹਿੰਗਿਆ ਸ਼ਰਨਾਰਥੀਆਂ ਨੂੰ ਬੰਗਲਾਦੇਸ਼ ਦੇ ਭਾਸਾਨ ਚਾਰ ਆਈਲੈਂਡ ਉੱਤੇ ਮੁੜ ਵਸਾਇਆ ਜਾਵੇਗਾ। ਕਿਸੇ ਜ਼ਮਾਨੇ ਵਿੱਚ ਡੁੱਬੇ ਹੋਏ ਟਾਪੂ 'ਤੇ ਇਕ ਲੱਖ ਸ਼ਰਨਾਰਥੀਆਂ ਲਈ ਕੈਂਪ ਬਣਾਏ ਜਾ ਰਹੇ ਹਨ। ਹਾਲਾਂਕਿ, ਜਦੋਂ ਕਾਕਸ ਬਾਜ਼ਾਰ ਵਿੱਚ ਸਾਲਾਂ ਤੋਂ ਰਹਿ ਰਹੇ ਇਨ੍ਹਾਂ ਸ਼ਰਨਾਰਥੀ ਨੂੰ ਇਥੇ ਕਦੋਂ ਭੇਜਿਆ ਜਾਵੇਗਾ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ।


ਅਧਿਕਾਰੀਆਂ ਨੇ ਕਿਹਾ ਸੀ ਕਿ ਭਾਸਣ ਚਾਰ ਵਿੱਚ ਹੜ੍ਹਾਂ ਤੋਂ ਬਚਾਅ ਵਾਲੇ ਤੱਟ, ਮਕਾਨ, ਹਸਪਤਾਲ, ਮਸਜਿਦਾਂ ਬਣੀਆਂ ਹਨ। ਬੰਗਾਲ ਦੀ ਖਾੜੀ ਵਿੱਚ ਸਥਿਤ, ਇਹ ਟਾਪੂ ਬੰਗਲਾਦੇਸ਼ ਦੇ ਮੁੱਖ ਹਿੱਸੇ ਤੋਂ 34 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਸਿਰਫ 20 ਸਾਲ ਪਹਿਲਾਂ ਵਾਟਰ ਜ਼ੋਨ ਤੋਂ ਬਾਹਰ ਆਇਆ ਸੀ। 

 

ਬੰਗਲਾਦੇਸ਼ ਦੇ ਰਫਿਊਜੀ, ਰਾਹਤ ਅਤੇ ਹਵਾਲਗੀ ਕਮਿਸ਼ਨਰ ਮਹਿਬੂਬ ਆਲਮ ਤਾਲੁਕਦਾਰ ਨੇ ਕਿਹਾ ਕਿ ਭਾਸਨ ਚਾਰ ਟਾਪੂਆਂ ਵਸਣ ਲਈ ਤਿਆਰ ਹੈ। ਇਥੇ ਇਕ ਲੱਖ ਲੋਕ ਵਸੇ ਹੋਣਗੇ। ਇਹ ਗਿਣਤੀ ਬਹੁਤ ਘੱਟ ਹੈ ਕਿਉਂਕਿ ਅਗਸਤ 2017 ਤੋਂ ਬਾਅਦ ਮਿਆਂਮਾਰ ਤੋਂ ਤਕਰੀਬਨ ਸੱਤ ਲੱਖ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਆ ਚੁੱਕੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:14 Rohingya died drowning who tried to flee from Bangladesh 70 rescued