ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ 14 ਸਾਲਾ ਮਸੀਹੀ ਕੁੜੀ ਅਗ਼ਵਾ, ਜਬਰੀ ਧਰਮ ਬਦਲ ਕੇ ਕੀਤਾ ਵਿਆਹ

ਪਾਕਿ ’ਚ 14 ਸਾਲਾ ਮਸੀਹੀ ਕੁੜੀ ਅਗ਼ਵਾ, ਜਬਰੀ ਧਰਮ ਬਦਲ ਕੇ ਕੀਤਾ ਵਿਆਹ

ਪਾਕਿਸਤਾਨ ’ਚ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਕਦੇ 20 ਹਜ਼ਾਰ ਮਸੀਹੀ ਕੁੜੀਆਂ ਨੂੱ ਚੀਨ ਦੇ ਅੱਯਾਸ਼ਾਂ ਨੂੰ ਵੇਚਣ ਦੀਆਂ ਖ਼ਬਰਾਂ ਆਉਂਦੀਆਂ ਹਨ ਤੇ ਕਦੇ ਪਾਕਿਸਤਾਨ ਦੇ ਘੱਟ–ਗਿਣਤੀ ਲੋਕਾਂ ਉੱਤੇ ਈਸ਼–ਨਿੰਦਾ ਦੇ ਐਂਵੇਂ ਝੂਠੇ ਮੁਕੱਦਮੇ ਦਰਜ ਕਰਵਾ ਦਿੱਤੇ ਜਾਂਦੇ ਹਨ।

 

 

ਹੁਣ ਕਰਾਚੀ ਦੀ 14 ਸਾਲਾ ਈਸਾਈ ਬੱਚੀ ਹੁਮਾ ਯੂਨਸ ਨੂੰ ਪਹਿਲਾਂ ਅਗ਼ਵਾ ਕਰ ਲਿਆ ਗਿਆ। ਫਿਰ ਉਸ ਦਾ ਜ਼ਬਰਦਸਤੀ ਧਰਮ–ਪਰਿਵਰਤਨ ਕਰਵਾ ਦੇ ਉਸ ਦੇ ਅਗ਼ਵਾਕਾਰ ਅਬਦੁਲ ਜੱਬਾਰ ਨਾਲ ਹੀ ਉਸ ਦਾ ਵਿਆਹ ਕਰਵਾ ਦਿੱਤਾ ਗਿਆ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੁਮਾ ਨੂੰ ਡੇਰਾ ਗ਼ਾਜ਼ੀ ਖ਼ਾਨ ਲਿਜਾਂਦਾ ਗਿਆ। ਉਸ ਦਾ ਧਰਮ–ਪਰਿਵਰਤਨ ਕਰਵਾ ਕੇ ਤੇ ਉਸ ਦੇ ਵਿਆਹ ਦੇ ਦਸਤਾਵੇਜ਼ ਉਸ ਦੇ ਮਾਪਿਆਂ ਕੋਲ ਭੇਜੇ ਗਏ।

 

 

ਇਹ ਮਾਮਲਾ ਹੁਣ ਅਦਾਲਤ ਦੇ ਜ਼ੇਰੇ ਗ਼ੌਰ ਹੈ। ਪਾਕਿਸਤਾਨ ਦੀ ਇੱਕ ਪੱਤਰਕਾਰ ਨੇ ਇਸ ਬਾਰੇ ਟਵੀਟ ਵੀ ਕੀਤਾ ਹੈ। ਪੀੜਤ ਮਸੀਹੀ ਲੜਕੀ ਦੇ ਮਾਪੇ ਜਦੋਂ ਪੁਲਿਸ ਥਾਣੇ ਪੁੱਜੇ, ਤਦ ਉਨ੍ਹਾਂ ਮੀਡੀਆ ਨੂੰ ਆਪਣੀ ਹੱਡ–ਬੀਤੀ ਬਿਆਨ ਕੀਤੀ। ਇਸ ਖ਼ਬਰ ਦੇ ਨਾਲ ਦਿੱਤੀ ਤਸਵੀਰ ਹੁਮਾ ਦੇ ਮਾਪਿਆਂ ਦੀ ਹੈ।

 

 

ਅਦਾਲਤੀ ਸੁਣਵਾਈ ਵੇਲੇ ਹੁਮਾ ਦੀ ਮਾਂ ਨਗੀਨਾ ਯੂਨਸ ਨੇ ਸੁਆਲ ਕੀਤਾ ਕਿ ਕੀ ਪਾਕਿਸਤਾਨ ਵਿੱਚ ਅਗ਼ਵਾ ਤੇ ਧਰਮ–ਪਰਿਵਰਤਨ ਹੀ ਉਨ੍ਹਾਂ ਦਾ ਭਵਿੱਖ ਹੈ? ਜੇ ਅਜਿਹਾ ਹੈ, ਤਾਂ ਕੀ ਈਸਾਈ ਮਾਂਵਾਂ ਆਪਣੀਆਂ ਧੀਆਂ ਨੂੰ ਮਾਰ ਦੇਣ? ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਵਿਰੋਧੀ ਧਿਰ ਦੇ ਆਗੂ ਬਿਲਾਵਲ ਭੁੱਟੋ ਤੇ ਫ਼ੌਜ ਮੁਖੀ ਤੋਂ ਮਦਦ ਦੀ ਅਪੀਲ ਕੀਤੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:14 Year Old Christian Girl kidnapped forcible marriage after religion coversion