ਅਗਲੀ ਕਹਾਣੀ

ਆਕਸਫ਼ੋਰਡ ਡਿਕਸ਼ਨਰੀ `ਚ ‘ਇਡੀਓਕ੍ਰੇਸੀ` ਸਮੇਤ 1,400 ਨਵੇਂ ਸ਼ਬਦ ਸ਼ਾਮਲ

ਆਕਸਫ਼ੋਰਡ ਡਿਕਸ਼ਨਰੀ `ਚ ‘ਇਡੀਓਕ੍ਰੇਸੀ` ਸਮੇਤ 1,400 ਨਵੇਂ ਸ਼ਬਦ ਸ਼ਾਮਲ

ਆਕਸਫ਼ੋਰਡ ਡਿਕਸ਼ਨਰੀ (ਸ਼ਬਦ ਕੋਸ਼) ਵਿੱਚ 1,400 ਨਵੇਂ ਸ਼ਬਦ, ਭਾਵ ਤੇ ਮੁਹਾਵਰੇ ਸ਼ਾਮਲ ਕੀਤੇ ਗਏ ਹਨ ਤੇ ਉਨ੍ਹਾਂ ਵਿੱਚ ‘ਇਡੀਓਕ੍ਰੇਸੀ` ਸ਼ਬਦ ਵੀ ਸ਼ਾਮਲ ਹੈ; ਜਿਸ ਦੀ ਵਰਤੋਂ ‘ਅਗਿਆਨੀ` ਜਾਂ ਬੁੱਧੀਹੀਣ ਮੰਨੇ ਜਾਣ ਵਾਲੇ ਲੋਕਾਂ ਨਾਲ ਬਣੀ ਸਰਕਾਰ ਲਈ ਕੀਤਾ ਜਾਂਦਾ ਹੈ।


ਸ਼ਬਦਕੋਸ਼ ਵਿੱਚ ਯੂਨਾਨੀ ਭਾਸ਼ਾ ਦੇ ਸ਼ਬਦ ‘ਕ੍ਰੇਸੀ` ਤੋਂ ਬਣੇ ਲਗਭਗ 100 ਸ਼ਬਦ ਹਨ; ਜਿਸ ਦਾ ਅਰਥ ‘ਸ਼ਕਤੀ` ਜਾਂ ‘ਸ਼ਾਸਨ` ਹੁੰਦਾ ਹੈ। ਨਵੇਂ ਸ਼ਬਦ ‘ਇਡੀਓਕ੍ਰੇਸੀ` ਤੋਂ ਭਾਵ ਅਜਿਹੇ ਸਮਾਜ ਜਾਂ ਅਜਿਹੀ ਹਕੂਮਤ ਤੋਂ ਹੈ, ਜਿਨ੍ਹਾਂ `ਤੇ ਅਗਿਆਨੀ ਜਾਂ ਬੁੱਧੀਹੀਣ ਮੰਨੇ ਜਾਣ ਵਾਲੇ ਵਿਅਕਤੀ ਰਾਜ ਕਰਦੇ ਹਨ।


‘ਡੈਮੋਕਰੇਸੀ` ਅਤੇ ‘ਅਰਿਸਟੋਕ੍ਰੇਸੀ` ਜਿਹੇ ਸ਼ਬਦ ਪ੍ਰਾਚੀਨ ਯੂਨਾਨੀ ਭਾਸ਼ਾ ਤੋਂ ਆਏ ਪਰ 18ਵੀਂ ਸਦੀ ਤੱਕ ‘ਓਕ੍ਰੇਸੀ` ਨੂੰ ਅੰਗਰੇਜ਼ੀ ਸ਼ਬਦਾਂ ਵਿੱਚ ਸ਼ਾਮਲ ਕੀਤਾ ਜਾਣ ਲੱਗਾ; ਜਿਵੇਂ ‘ਸਟੇਟੋਕ੍ਰੇਸੀ` ਅਤੇ ‘ਮੋਬੋਕ੍ਰੇਸੀ`।


ਇਸ ਤਿਮਾਹੀ ਦੌਰਾਨ ‘ਟ੍ਰੈਪੋ` ਦੀ ਪਰਿਭਾਸ਼ਾ ਵੀ ਜੋੜੀ ਗਈ ਹੈ। ਫਿ਼ਲੀਪੀਨੀ ਅੰਗਰੇਜ਼ੀ ਵਿੱਚ ‘ਟ੍ਰੈਪੋ` ਦਾ ਮਤਲਬ ਇੱਕ ਅਜਿਹੇ ਸਿਆਸੀ ਆਗੂ ਤੋਂ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪੁਰਾਣੇ ਖਿ਼ਆਲਾਂ ਵਾਲਾ ਤੇ ਭ੍ਰਿਸ਼ਟ ਹਾਕਮ ਵਰਗ ਦਾ ਹੈ।


ਆਕਸਫ਼ੋਰਡ ਦੀ ਅੰਗਰੇਜ਼ੀ ਡਿਕਸ਼ਨਰੀ ਦੀ ਹਰ ਸਾਲ ਚਾਰ ਵਾਰ ਸਮੀਖਿਆ ਹੁੰਦੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1400 new words added in Oxford Dictionary