ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਦਸਾ : ਇਰਾਨੀ ਮਾਲਵਾਹਕ ਜਹਾਜ਼ ਕੰਧ ਨਾਲ ਟਕਰਾਇਆ, 15 ਦੀ ਮੌਤ

ਹਾਦਸਾ : ਇਰਾਨੀ ਮਾਲਵਾਹਕ ਜਹਾਜ਼ ਕੰਧ ਨਾਲ ਟਕਰਾਇਆ, 15 ਦੀ ਮੌਤ

ਕਿਰਗਿਸਤਾਨ ਤੋਂ ਆ ਰਹੇ ਇਕ ਇਰਾਨੀ ਬੋਇੰਗ 707 ਮਾਲਵਾਹਕ ਜਹਾਜ ਸੋਮਵਾਰ ਨੂੰ ਤੇਹਰਾਨ `ਚ ਉਤਰਦੇ ਸਮੇਂ ਕੰਧ ਨਾਲ ਟਕਰਾ ਗਿਆ। ਜਿਸ ਨਾਲ ਜਹਾਜ਼ `ਚ ਸਵਾਰ 16 ਲੋਕਾਂ `ਚੋਂ 15 ਦੀ ਮੌਤ ਹੋ ਗਈ।


ਐਮਰਜੈਂਸੀ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਫੈਥ ਹਵਾਈ ਅੱਡੇ `ਤੇ ਉਤਰਦੇ ਸਮੇਂ ਫਿਸਲਕੇ ਇਕ ਕੰਧ ਨਾਲ ਟਕਰਾ ਗਿਆ ਅਤੇ ਜਿਸ ਨਾਲ ਅੱਗ ਲੱਗ ਗਈ। ਮੀਡੀਆ `ਚ ਜਾਰੀ ਫੋਟੋਆਂ `ਚ ਜਹਾਜ ਦੇ ਪਿੱਛੇ ਦਾ ਹਿੱਸਾ ਨਜ਼ਰ ਆ ਰਿਹਾ ਹੈ, ਜੋ ਮਚਿਆ ਹੋਇਆ ਹੈ। ਘਟਨਾ ਗ੍ਰਸਤ ਜਹਾਜ ਨੂੰ ਵਾਸਤਵ `ਚ ਤੇਹਰਾਨ ਤੋਂ ਕਰੀਬ 40 ਕਿਲੋਮੀਟਰ ਦੂਰ ਇਕ ਹੋਰ ਹਵਾਈ ਅੱਡੇ `ਤੇ ਉਤਾਰਨਾ ਸੀ।


ਅਧਿਕਾਰੀਆਂ ਨੇ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਚਾਲਕ ਦਲ ਦੇ ਮੈਂਬਰਾਂ ਨੇ ਜਹਾਜ਼ ਨੂੰ ਉਥੇ ਉਤਾਰਨ ਦਾ ਫੈਸਲਾ ਕਿਉਂ ਲਿਆ, ਹਾਲਾਂਕਿ ਉਨ੍ਹਾਂ ਕਿਹਾ ਕਿ ਉਤਰਨ ਤੋਂ ਪਹਿਲਾਂ ਚਾਲਕ ਦਲ ਦੇ ਮੈਂਬਰਾਂ ਨੇ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਸੀ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

ਮੀਡੀਆ ਰਿਪੋਰਟ ਮੁਤਾਬਕ ਜਹਾਜ਼ ਕਿਰਗਿਸਤਾਨ ਦੀ ਰਾਜਧਾਨੀ ਤੋਂ ਮਾਸ ਲੈ ਕੇ ਇਰਾਨ ਆ ਰਿਹਾ ਸੀ। ਇਰਾਨੀ ਵਾਯੂ ਸੈਨਾ ਨੇ ਇਕ ਬਿਆਨ `ਚ ਦੱਸਿਆ ਕਿ ਹਾਦਸੇ `ਚ ਸਿ਼ਕਾਰ ਹੋਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 dead as cargo plane crashes after skidding off runway in Iran 1 survives