ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ! ਕੋਰੋਨਾ ਲਵੇਗਾ ਡੇਢ ਕਰੋੜ ਲੋਕਾਂ ਦੀ ਜਾਨ, ਦੁਨੀਆ ਦੀ ਅਰਥਵਿਵਸਥਾ 'ਚ ਆਵੇਗਾ ਭੂਚਾਲ

ਕੋਰੋਨਾ ਵਾਇਰਸ ਦੀ ਸਭ ਤੋਂ ਘੱਟ ਖ਼ਤਰਨਾਕ ਸਥਿਤੀ ਵਿੱਚ ਵੀ ਵਿਸ਼ਵ ਭਰ ਵਿੱਚ ਹੋਈਆਂ ਮੌਤਾਂ ਦੀ ਗਿਣਤੀ 1.5 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਇੰਨਾ ਹੀ ਨਹੀਂ, ਕੋਰੋਨਾ ਵਾਇਰਸ ਦੇ ਕਾਰਨ, ਵਿਸ਼ਵ ਆਰਥਿਕਤਾ ਨੂੰ ਵੀ ਨੁਕਸਾਨ ਹੋਵੇਗਾ। ਇੱਕ ਨਵੀਂ ਖੋਜ ਵਿੱਚ ਇਸ ਦਾ ਦਾਅਵਾ ਕੀਤਾ ਗਿਆ ਹੈ।

 

ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ, ਆਸਟਰੇਲੀਆਈ ਨੈਸ਼ਨਲ ਯੂਨੀਵਰਸਿਟੀ ਵੱਲੋਂ ਕੀਤੀ ਖੋਜ ਨੇ ਇਹ ਵੀ ਪਾਇਆ ਕਿ ਮਹਾਂਮਾਰੀ ਕਾਰਨ ਗਲੋਬਲ ਜੀਡੀਪੀ 2.3 ਟ੍ਰਿਲੀਅਨ ਡਾਲਰ ਤੋਂ ਘੱਟ ਹੋ ਸਕਦੀ ਹੈ। ਕੋਰੋਨਾ ਵਾਇਰਸ ਦੀ ਸਭ ਤੋਂ ਵਿਨਾਸ਼ਕਾਰੀ ਸਥਿਤੀ ਵਿੱਚ ਇਹ ਬ੍ਰਿਟੇਨ ਅਤੇ ਅਮਰੀਕਾ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਸਣੇ ਇਹ ਅੰਕੜਾ 6 ਕਰੋੜ 80 ਲੱਖ ਤੱਕ ਪਹੁੰਚ ਸਕਦਾ ਹੈ।

 

ਵਾਰਵਿਕ ਮੈਕਕਿਬੋਨ ਅਤੇ ਰੋਸ਼ੇਨ ਫਰਨਾਂਡੋ ਵੱਲੋਂ ਪ੍ਰਕਾਸ਼ਤ ਦੋ ਪੱਤਰਾਂ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਦੇ ਸਭ ਤੋਂ ਮਾੜੇ ਹਾਲਾਤ ਦੌਰਾਨ ਕੁਝ ਦੇਸ਼ਾਂ ਦੀ ਆਰਥਿਕਤਾ ਅੱਠ ਪ੍ਰਤੀਸ਼ਤ ਤੱਕ ਸੁੰਗੜ ਜਾਵੇਗੀ।

 

ਖੋਜ ਦੇ ਅਨੁਸਾਰ, ਚੀਨ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਮੌਤ ਦਰ 2 ਪ੍ਰਤੀਸ਼ਤ ਅਨੁਮਾਨਿਤ ਕੀਤੀ ਹੈ, ਜਦੋਂ ਕਿ ਵਿਸ਼ਵ ਪੱਧਰ ਉੱਤੇ ਇਹ ਦਰ ਇਸ ਸਮੇਂ 3.4 ਪ੍ਰਤੀਸ਼ਤ ਤੱਕ ਹੈ।

.....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 15 million people will die and the global economy will take a 2 3 trillion dollar hit from coronavirus