ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਚ ਜ਼ਬਰਦਸਤ ਭੂਚਾਲ ਅਤੇ ਸੁਨਾਮੀ ਚ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ ਵੱਧ ਕੇ 1571 ਹੋ ਗਈ ਹੈ ਜਦਕਿ ਜ਼ਖਮੀਆਂ ਦੀ ਗਿਣਤੀ ਵੱਧ ਕੇ 2550 ਹੋ ਗਈ ਅਤੇ 70000 ਤੋਂ ਜਿ਼ਆਦਾ ਲੋਕ ਬੇਘਰ ਹੋ ਗਏ ਹਨ। ਪੀੜਤਾਂ ਨੂੰ ਲੱਭਣ ਅਤੇ ਬਚਾਉਣ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ।
ਮੌਤਾਂ ਦੀ ਵੱਧ ਰਹੀ ਗਿਣਤੀ ਮਗਰੋਂ ਪ੍ਰਸ਼ਾਸਨ ਨੇ ਲਗਭਗ 1551 ਲੋਕਾਂ ਨੂੰ ਇਕੱਠਿਆਂ ਦਫਨਾਇਆ ਹੈ। ਜਿ਼ੰਦਾ ਬਚੇ ਲੋਕਾਂ ਦੀ ਭਾਲ ਚ ਬਚਾਅਕਰਮੀ ਲਗਾਤਾਰ ਕੰਮ ਕਰ ਰਹੇ ਹਨ। ਕਈ ਮਨੁੱਖੀ ਸੰਗਠਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ 1000 ਤੋਂ ਜਿ਼ਆਦਾ ਲੋਕਾਂ ਦੀ ਮੌਤ ਮਲਬੇ ਚ ਦੱਬਣ ਕਾਰਨ ਹੋਈ ਹੈ।
ਹਾਲਾਂਕਿ ਇਸ ਦੌਰਾਨ ਸਥਾਨਕ ਪਾਲੂ ਸ਼ਹਿਰ ਦੇ 60 ਫੀਸਦ ਇਲਾਕੇ ’ਚ ਬਿਜਲੀ ਠੱਪ ਪਈ ਹੈ। 14 ਅਕਤੂਬਰ ਤੋਂ ਬਾਅਦ ਹੀ ਬਿਜਲੀ ਦੀ ਸਪਲਾਈ ਸ਼ੁਰੂ ਹੋਣ ਦੀ ਗੱਲ ਕਹੀ ਜਾ ਰਹੀ ਹੈ। ਸ਼ਹਿਰ ਤੋਂ ਬਾਹਰ ਜਾਣ ਦੀ ਉਡੀਕ ਚ ਲਗਭਗ 800 ਲੋਕਾਂ ਨੂੰ ਰਾਤ ਹਵਾਈ ਅੱਡੇ ਤੇ ਲੰਘਾਉਣੀ ਪਈ ਜਿਸ ਮਨੁੱਖੀ ਸੰਗਠਨਾਂ ਦੇ ਵੱਡੀ ਗਿਣਤੀ ਚ ਲੋਕਾਂ ਨੇ ਸੇਵਾਪਾਣੀ ਕੀਤੀ।