ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ ’ਚ ਭੂਚਾਲ ਦੇ ਝਟਕੇ, 16 ਲੋਕ ਜ਼ਖਮੀ

ਜਾਪਾਨ ’ਚ ਭੂਚਾਲ ਦੇ ਝਟਕੇ, 16 ਲੋਕ ਜ਼ਖਮੀ

ਜਾਪਾਨ ਵਿਚ 6.4 ਤੀਵਰਤਾ ਦਾ ਭੂਚਾਲ ਆਇਆ ਜਿਸ ਦੇ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕਰਨੀ ਪਈ। ਹਾਲਾਂਕਿ, ਬੁੱਧਵਾਰ ਨੂੰ ਕਿਸੇ ਵੱਡੇ ਨੁਕਸਾਨ ਦੀ ਖਬਰ ਨਾ ਮਿਲਣ ਉਤੇ ਚੇਤਾਵਨੀ ਹਟਾ ਲਈ ਗਈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਬਾਅਦ ਘੱਟ ਤੋਂ ਘੱਟ 16 ਲੋਕ ਜ਼ਖਮੀ ਹੋ ਗਏ। ਦੇਸ਼ ਦੀ ਮੌਸਮੀ ਵਿਗਿਆਨ ਏਜੰਸੀ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਉਤਰੀ ਤਕਿਓ ਵਿਚ ਜਾਪਾਨ ਦੇ ਸਾਗਰ ਦੇ ਤਟ ਉਤੇ ਇਕ ਮੀਟਰ ਉਚੀਆਂ ਲਹਿਰਾ ਉਠ ਸਕਦੀਆਂ ਹਨ। ਪ੍ਰੰਤੂ 10 ਸੈਟੀਮੀਟਰ ਦੀਆਂ ਲਹਿਰਾਂ ਦਰਜ ਕੀਤੀਆਂ ਗਈਆਂ।

 

ਏਜੰਸੀ ਨੇ ਭੂਚਾਲ ਦੇ ਕਰੀਬ ਢਾਈ ਘੰਟੇ ਬਾਅਦ ਸੁਨਾਮੀ ਦੀ ਚੇਤਾਵਨੀ ਰੱਦ ਕਰ ਦਿੱਤੀ। ਭੂਚਾਲ ਦੇ ਝਟਕੇ ਰਾਜਧਾਨੀ ਤੀਕਿਓ ਵਿਚ ਮਹਿਸੂਸ ਕੀਤੇ ਗਏ। ਪ੍ਰਧਾਨ ਮੰਤਰੀ ਸ਼ਿਜੋ ਆਬੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤਰ ਵਿਚ ਸੰਭਾਵਿਤ ਬਚਾਅ ਮੁਹਿੰਮ ਲਈ ਪੂਰੀ ਤਰ੍ਹਾਂ ਤਿਆਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:16 injured in japan earthquake