ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਕੇ `ਚ ਭਾਰਤੀ ਦੁਕਾਨਦਾਰ ਦਾ 16 ਸਾਲਾ ਗੋਰਾ ਕਾਤਲ 4 ਸਾਲਾਂ ਲਈ ਭੇਜਿਆ ਜੇਲ੍ਹ

ਵਿਜੇ ਕੁਮਾਰ ਪਟੇਲ ਦੀ ਫ਼ਾਈਲ ਫ਼ੋਟੋ

ਭਾਰਤੀ ਮੂਲ ਦੇ ਇੱਕ ਦੁਕਾਨਦਾਰ ਵਿਜੇ ਕੁਮਾਰ ਪਟੇਲ ਦਾ ਕਤਲ ਕਰਨ ਦੇ ਜੁਰਮ ਹੇਠ ਇੰਗਲੈਂਡ (ਯੂਕੇ) ਦੇ 16 ਸਾਲਾ ਗੋਰੇ ਲੜਕੇ ਨੂੰ ਅਦਾਲਤ ਨੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਲੜਕਾ ਹਾਲੇ ਨਾਬਾਲਗ਼ ਹੈ, ਇਸੇ ਲਈ ਉਸ ਦਾ ਨਾਂਅ ਜੱਗ-ਜ਼ਾਹਿਰ ਨਹੀਂ ਕੀਤਾ ਗਿਆ।


ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਲੰਦਨ ਦੇ ਮਿਲ ਹਿੱਲ ਇਲਾਕੇ ਦੀ ਮਿੰਨੀ ਮਾਰਕਿਟ ਦੇ ਬਾਹਰਵਾਰ ਜਦੋਂ ਇਹ ਗੋਰਾ ਲੜਕਾ ਇਸੇ ਵਰ੍ਹੇ 6 ਜਨਵਰੀ ਨੂੰ ਸਿਗਰੇਟ ਖ਼ਰੀਦਣ ਲਈ ਸ੍ਰੀ ਪਟੇਲ ਦੀ ਦੁਕਾਨ `ਤੇ ਪੁੱਜਾ, ਤਾਂ ਸ੍ਰੀ ਪਟੇਲ ਨੇ ਇਹ ਆਖ ਕੇ ਉਸ ਨੁੰ ਸਿਗਰੇਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਦੀ ਉਮਰ ਹਾਲੇ ਛੋਟੀ ਹੈ, ਇਸ ਲਈ ਉਹ ਕਾਨੁੰਨੀ ਤੌਰ `ਤੇ ਉਸ ਨੂੰ ਤਮਾਕੂ-ਯੁਕਤ ਸਿਗਰੇਟ ਵੇਚ ਨਹੀਂ ਸਕਦੇ।


ਇਸ ਇਨਕਾਰ ਤੋਂ ਗੋਰਾ ਲੜਕਾ ਰੋਹ `ਚ ਆ ਗਿਆ ਤੇ ਉਸ ਨੇ ਸ੍ਰੀ ਪਟੇਲ `ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਸਿਰ ਅਤੇ ਚਿਹਰੇ `ਤੇ ਗੰਭੀਰ ਕਿਸਮ ਦੀਆਂ ਸੱਟਾਂ ਲੱਗੀਆਂ ਸਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ `ਚ ਵੀ ਕੈਦ ਹੋ ਗਈ ਸੀ। ਹਮਲੇ ਤੋਂ ਬਾਅਦ ਹਮਲਾਵਰ ਤੇ ਕਾਤਲ ਗੋਰਾ ਲੜਕਾ ਰੌਲ਼ਾ-ਰੱਪਾ ਪਾਉਂਦੇ ਹੋਏ ਬਹੁਤ ਖ਼ੁਸ਼ੀ-ਖ਼ੁਸ਼ੀ ਉੱਥੋਂ ਨੱਸ ਗਏ ਸਨ।


ਸ਼ੁੱਕਰਵਾਰ ਨੁੰ ਫ਼ੈਸਲਾ ਸੁਣਾਉਂਦੇ ਸਮੇਂ ਜਸਟਿਸ ਸਟੂਅਰਟ ਸਮਿੱਥ ਨੇ ਦੋਸ਼ੀ ਗੋਰੇ ਲੜਕੇ ਨੂੰ ਟਾਈਮ-ਬੰਬ ਕਰਾਰ ਦਿੱਤਾ ਕਿਉਂਕਿ ਜਦੋਂ ਉਸ ਨੇ ਇਹ ਕਤਲ ਕੀਤਾ ਸੀ, ਤਦ ਉਹ ਜ਼ਮਾਨਤ `ਤੇ ਰਿਹਾਅ ਹੋ ਕੇ ਘਰ ਪੁੱਜਾ ਸੀ। ਅਦਾਲਤ ਨੇ ਉਸ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਤੇ ਉਸ ਤੋਂ ਬਾਅਦ ਅਗਲੇ ਤਿੰਨ ਵਰ੍ਹਿਆਂ ਲਈ ਉਸ ਨੁੰ ਲਾਇਸੈਂਸ `ਤੇ ਭਾਵ ਨਿਗਰਾਨੀ ਅਧੀਨ ਰਹਿਣਾ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:16 yrs British murderer of an Indian sent for 4 yrs in jail