ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਕੱਠਿਆਂ ਦਫਨ ਕੀਤੀਆਂ 168 ਲਾਸ਼ਾਂ ਬਰਾਮਦ, ਪੜ੍ਹ ਕੇ ਹੋ ਜਾਓਗੇ ਹੈਰਾਨ!

ਮੈਕਸੀਕੋ ਦੇ ਵੈਰਾਕਰੂਜ਼ ਸੂਬੇ ਚ ਘੱਟੋ ਘੱਟ 166 ਲਾਸ਼ਾਂ ਦੀਆਂ ਕਬਰਾਂ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਸਰਕਾਰੀ ਅਫਸਰ ਜਾਰਜ ਵਿੰਕਲਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਕੱਠਿਆਂ ਬਰਾਮਦ ਹੋਈਆਂ ਲਾਸ਼ਾਂ ਹੁਣ ਤੱਕ ਦੇ ਸਥਾਨਾਂ ਚ ਸਭ ਤੋਂ ਵੱਡਾ ਸਥਾਨ ਹੈ।

 

ਉਨ੍ਹਾਂ ਦੱਸਿਆ ਕਿ ਇਹ ਕਬਰ ਸਥਾਨ ਵੈਰਾਕਰੂਜ਼ ਦੇ ਵਿਚਕਾਰ ਚ ਸਥਿਤ ਹੈ ਪਰ ਸੁਰੱਖਿਆ ਕਾਰਨਾਂ ਤੋਂ ਅਧਿਕਾਰੀਆਂ ਨੇ ਇਸ ਸਥਾਨ ਬਾਰੇ ਦੁਰੁੱਸਤ ਜਾਣਕਾਰੀ ਨਹੀਂ ਦਿੱਤੀ ਹੈ।

 

ਉਨ੍ਹਾਂ ਦੱਸਿਆ ਕਿ ਫਾਰੈਂਸਿਕ ਮਾਹਰ ਇੱਥੇ ਕੰਮ ਕਰ ਰਹੇ ਹਨ ਅਤੇ ਜਾਂਚ ਵਿਚ ਹੁਣ ਤੱਕ 200 ਕਪੜੇ, 144 ਪਛਾਣ ਪੱਤਰ ਅਤੇ ਹੋਰਕਨਾ ਕਈ ਨਿਜੀ ਵਸਤੂਆਂ ਬਰਾਮਦ ਹੋਈਆਂ ਹਨ। ਖੁਦਾਈ ਦਾ ਕੰਮ ਇੱਥੇ 8 ਅਗਸਤ ਤੋਂ ਚੱਲ ਰਿਹਾ ਹੈ।

 

ਇੱਕ ਜਾਸੂਸ ਨੇ ਅਧਿਕਾਰੀਆਂ ਨੂੰ ਇੱਥੇ ਸੈਂਕੜੇ ਲੋਕਾਂ ਦੇ ਦਫਨ ਹੋਣ ਬਾਰੇ ਦੱਸਿਆ ਸੀ। ਵਿੰਕਲਰ ਮੁਤਾਬਕ ਇੱਥੇ ਮੌਜੂਦ ਕਬਰਾਂ ਘਟੋ ਘੱਟ ਦੋ ਸਾਲ ਪੁਰਾਣੀ ਹਨ। ਇੱਥੇ ਘੱਟੋ ਘੱਟ 32 ਵੱਖੋ ਵੱਖ ਕਬਰਾਂ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:168 Human Skulls Found in Mexico