ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਸਰ: ਗੀਜ਼ਾ ਪਿਰਾਮਿਡ ਨੇੜੇ ਬੱਸ 'ਚ ਧਮਾਕਾ, 17 ਜ਼ਖ਼ਮੀ


ਮਿਸਰ ਵਿਚ ਗਿਜ਼ਾ ਪਿਰਾਮਿਡ ਨੇੜੇ ਇਕ ਸੈਲਾਨੀ ਬੱਸ ਵਿੱਚ ਬੰਬ ਧਮਾਕਾ ਹੋਣ ਕਾਰਨ ਸੈਲਾਨੀਆਂ ਸਣੇ 17 ਲੋਕਾਂ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਨਿਰਮਾਣ ਅਧੀਨ ਗ੍ਰਾਂਡ ਮਿਊਜ਼ੀਅਮ ਨੇੜੇ ਸੜਕ ਤੋਂ ਲੰਘ ਰਹੀ ਸੀ।

 

ਅਧਿਕਾਰੀਆਂ ਨੇ ਦੱਸਿਆ ਕਿ ਅਜਾਇਬ ਘਰ ਗੀਜਾ ਪਿਰਾਮਿਡ ਕੋਲ ਸਥਿਤ ਹੈ ਪਰ ਅਜੇ ਇਸ ਨੂੰ ਸੈਲਾਨੀਆਂ ਲਈ ਖੋਲ੍ਹਿਆ ਨਹੀਂ ਗਿਆ। ਬੱਸ ਵਿਚ ਘੱਟੋ-ਘੱਟ 25 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਦੱਖਣੀ ਅਫ਼ਰੀਕਾ ਦੇ ਨਾਗਰਿਕ ਸਨ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਮਿਸਰ ਵਿੱਚ ਮਹੱਤਵਪੂਰਣ ਸੈਰ-ਸਪਾਟਾ ਉਦਯੋਗ ਹੌਲੀ ਹੌਲੀ ਮੁੜ ਉਭਰ ਰਿਹਾ ਹੈ। 

 

2011 ਵਿੱਚ ਤਖ਼ਤਾਪਲਟ ਤੋਂ  ਬਾਅਦ ਦੇਸ਼ ਦੇ ਸਿਆਸੀ ਉਤਰਾਅ ਚੜ੍ਹਾਅ ਅਤੇ ਹਿੰਸਾ ਤੋਂ ਬਾਅਦ ਇਹ ਉਦਯੋਗ ਲਗਭਗ ਖ਼ਤਮ ਹੀ ਹੋ ਗਿਆ ਸੀ। 

 

ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਬੰਬ ਧਮਾਕੇ ਦੀ ਥਾਂ ਘੇਰਾਬੰਦੀ ਕੀਤੀ ਹੈ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਮਲੇ ਜ਼ਿੰਮੇਵਾਰੀ ਅਜੇ ਕਿਸੇ ਵੀ ਸੰਗਠਨ ਨੇ ਨਹੀਂ ਲਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:17 injured in blast near giza pyramid in Egypt