ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣੀ ਅਫਗਾਨਸਤਾਨ ’ਚ ਹਵਾਈ ਹਮਲੇ ’ਚ 17 ਪੁਲਿਸ ਕਰਮਚਾਰੀਆਂ ਦੀ ਮੌਤ

ਦੱਖਣੀ ਅਫਗਾਨਸਤਾਨ ’ਚ ਹਵਾਈ ਹਮਲੇ ’ਚ 17 ਪੁਲਿਸ ਕਰਮਚਾਰੀਆਂ ਦੀ ਮੌਤ

ਅਫਗਾਨਸਤਾਨ ਦੇ ਦੱਖਣੀ ਹੇਲਮੰਡ ਪ੍ਰਾਂਤ ਦੀ ਰਾਜਧਾਨੀ ਲਸ਼ਕਰ ਗਾਹ ਦੇ ਬਾਹਰੀ ਖੇਤਰ ਵਿਚ ਤਾਲੀਬਾਨ ਨਾਲ ਲੜਾਈ ਦੌਰਾਨ ਗਲਤੀ ਨਾਲ ਹੋਏ ਹਵਾਈ ਹਮਲੇ ਵਿਚ 17 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ।

 

ਪ੍ਰਾਂਤ ਪਰਿਸ਼ਦ ਦੇ ਪ੍ਰਮੁੱਖ ਅਤਾਉਲਾ ਅਫਗਾਨ ਨੇ ਦੱਸਿਆ ਕਿ ਹਵਾਈ ਹਮਲਾ ਵੀਰਵਾਰ ਨੂੰ ਉਸ ਸਮੇਂ ਹੋਇਆ ਜਦੋਂ ਅਫਗਾਨ ਪੁਲਿਸ ਸ਼ਹਿਰ ਕੋਲ ਤਾਲੀਬਾਨ ਨਾਲ ਲੜਾਈ ਲੜ ਰਹੀ ਸੀ। ਉਨ੍ਹਾਂ ਦੱਸਿਆ ਕਿ ਹਮਲੇ ਵਿਚ 14 ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ।

 

ਤੁਰੰਤ ਇਹ ਸਾਫ ਨਹੀਂ ਹੋ ਸਕਿਆ ਕਿ ਅਗਾਨਿਸਤਾਨ ਜਾਂ ਅਮਰੀਕੀ ਬਲਾਂ ਵਿਚੋਂ ਕਿਸਨੇ ਇਹ ਹਵਾਈ ਹਮਲਾ ਕੀਤਾ। ਕਾਬੁਲ ਵਿਚ ਅਮਰੀਕੀ ਫੌਜ ਤੋਂ ਤੁਰੰਤ ਕੋਈ ਜਵਾਬ ਨਹੀਂ ਮਿਲਿਆ। ਹਾਲਾਂਕਿ ਇਸ ਸਬੰਧੀ ਅਮਰੀਕੀ ਫੌਜ ਨੇ ਹਮੇਸ਼ਾ ਅਫਗਾਨਸਤਾਨੀ ਫੌਜੀਆਂ ਦਾ ਸਾਥ ਦਿੱਤਾ ਹੈ।

 

ਹੇਲਮੰਡ ਦੇ ਗਵਰਨਰ ਮੁਹੰਮਦ ਯਾਸਿਨ ਨੇ ਕਿਹਾ ਕਿ ਹਵਾਈ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਲੀਬਾਨ ਵੱਲੋਂ ਜਾਰੀ ਬਿਆਨ ਵਿਚ ਇਸ ਹਮਲੇ ਲਈ ਅਮਰੀਕੀ ਬਲਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:17 policemen die in airstrikes in southern Afghanistan