ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ 'ਚ ਤੂਫਾਨ ਨਾਲ 18 ਮੌਤਾਂ, ਜ਼ਮੀਨ ਖਿਸਕਣ ਨਾਲ 33 ਲੋਕ ਮਰੇ 

ਫੋਟੋ ਧੰਨਵਾਦ ਸਹਿਤ ਬੀਬੀਸੀ

 

ਬੀਜਿੰਗ: ਸ਼ਨੀਵਾਰ ਨੂੰ ਚੱਕਰਵਾਤੀ ਤੂਫਾਨ 'ਲੇਕਿਮਾ' ਦੇ ਚੀਨ ਦੇ ਪੂਰਬੀ ਤੱਟ 'ਤੇ ਆਉਣ ਤੋਂ ਬਾਅਦ 18 ਲੋਕਾਂ ਦੀ ਮੌਤ ਹੋ ਗਈ ਸੀ ਅਤੇ 14 ਹੋਰ ਲਾਪਤਾ ਦੱਸੇ ਜਾ ਰਹੇ ਹਨ। 

 

ਖ਼ਬਰਾਂ ਅਨੁਸਾਰ ਤੂਫਾਨ ਦੇ ਪ੍ਰਭਾਵ ਨਾਲ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪਿਆ। ਇਸ ਕਾਰਨ ਬਿਜਲੀ ਸਪਲਾਈ ਵੀ ਠੱਪ ਹੋ ਗਈ, ਹਜ਼ਾਰਾਂ ਦਰੱਖ਼ਤ ਵੀ ਉਖੜ ਗਏ। ਲਗਭਗ 10 ਲੱਖ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹਨ। ਦੂਜੇ ਪਾਸੇ, ਮਿਆਂਮਾਰ ਵਿੱਚ ਭਾਰੀ ਮੀਂਹ ਕਾਰਨ ਅਤੇ ਜ਼ਮੀਨ ਖਿਸਕਣ ਕਾਰਨ 33 ਲੋਕਾਂ ਦੀ ਮੌਤ ਹੋ ਗਈ ਅਤੇ 47 ਜ਼ਖ਼ਮੀ ਹੋ ਗਏ।


ਮਿਆਂਮਾਰ ਵਿੱਚ ਲਾਪਤਾ 100 ਲੋਕ

 

ਮਿਆਂਮਾਰ ਦੇ ਪੂਰਬੀ ਖੇਤਰ ਵਿੱਚ ਭਾਰੀ ਬਾਰਸ਼ ਕਾਰਨ ਹੋਈ ਜ਼ਮੀਨ ਖਿਸਕਣ ਦੀ ਘਟਨਾ ਵਿੱਚ 33 ਲੋਕਾਂ ਦੀ ਮੌਤ ਅਤੇ 47 ਜ਼ਖ਼ਮੀ ਹੋ ਗਏ। ਐਮਰਜੈਂਸੀ ਸੇਵਾ ਦੇ ਕਰਮਚਾਰੀ ਸ਼ਨੀਵਾਰ ਨੂੰ ਲੋਕਾਂ ਦੀ ਭਾਲ ਕਰ ਰਹੇ ਹਨ। ਜ਼ਮੀਨ ਖਿਸਕਣ ਨਾਲ 27 ਘਰ ਅਤੇ ਮੱਠ ਵੀ ਤਬਾਹ ਹੋ ਗਏ। ਅਧਿਕਾਰੀਆਂ ਦਾ ਮੰਨਣਾ ਹੈ ਕਿ 100 ਲੋਕ ਲਾਪਤਾ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:18 deaths in China Typhoon 33 died in landslide at Myanmar