ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਰਕੀ ’ਚ ਜ਼ਬਰਦਸਤ ਭੂਚਾਲ ਕਾਰਨ 20 ਮੌਤਾਂ, 1000 ਜ਼ਖ਼ਮੀ

ਤੁਰਕੀ ’ਚ ਜ਼ਬਰਦਸਤ ਭੂਚਾਲ ਕਾਰਨ 18 ਮੌਤਾਂ

ਤੁਰਕੀ ਦੇ ਪੂਰਬੀ ਹਿੱਸੇ ’ਚ 6.8 ਤੀਬਰਤਾ ਵਾਲੇ ਭੂਚਾਲ ਨੇ ਕਾਫ਼ੀ ਤਬਾਹੀ ਮਚਾਈ ਹੈ। ਆਫ਼ਤ ਤੇ ਹੰਗਾਮੀ ਹਾਲਾਤ ਨਾਲ ਜੂਝਣ ਵਾਲੀ ਏਜੰਸੀ ਨੇ ਕਿਹਾ ਕਿ ਪੂਰਬੀ ਐਲਾਜ਼ਿਗ ਸਿਵਰਿਸ ਕਸਬੇ ਲਾਗੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਜ਼ੋਰਦਾਰ ਝਟਕਿਆਂ ਕਾਰਨ 20 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 1,000 ਹੋਰ ਜ਼ਖ਼ਮੀ ਹੋਏ ਹਨ।

 

 

ਬੋਗਾਜ਼ੀਕੀ ਯੂਨੀਵਰਸਿਟੀ ਤੇ ਭੂਚਾਲ ਖੋਜ ਸੰਸਥਾਨ ਦੀ ਵੈੱਬਸਾਈਟ ’ਤੇ ਜਾਰੀ ਜਾਦਕਾਰੀ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਰਾਤੀਂ 8:55 ਵਜੇ ਸਿਵਰਿਸ ਜ਼ਿਲ੍ਹੇ ’ਚ ਆਇਆ ਤੇ ਰਿਕਟਰ ਪੈਮਾਨੇ ’ਤੇ ਉਸ ਦੀ ਤੀਬਰਤਾ 6.5 ਨਾਪੀ ਗਈ।

ਤੁਰਕੀ ’ਚ ਜ਼ਬਰਦਸਤ ਭੂਚਾਲ ਕਾਰਨ 18 ਮੌਤਾਂ

 

ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸਇਲੂ ਨੇ ਆਪਣੇ ਬਿਆਨ ’ਚ ਕਿਹਾ ਕਿ ਸ਼ੁਰੂਆਤੀ ਰਿਪੋਰਟ ਮੁਤਾਬਕ ਭੂਚਾਲ ਕਾਰਨ ਚਾਰ–ਪੰਜ ਇਮਾਰਤਾਂ ਢਹਿ–ਢੇਰੀ ਹੋ ਗਈਆਂ ਹਨ ਤੇ ਲਗਭਗ 10 ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਇਮਾਰਤਾਂ ਹੇਠਾਂ ਦਬੇ ਲੋਕਾਂ ਦਾ ਪਤਾ ਲਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਭੂਚਾਲ ਇੰਨਾ ਜ਼ੋਰਦਾਰ ਸੀ ਕਿ ਆਲੇ–ਦੁਆਲੇ ਦੇ ਚਾਰ ਸੂਬਿਆਂ ’ਚ ਵੀ ਝਟਕੇ ਮਹਿਸੂਸ ਕੀਤੇ ਗਏ।

ਤੁਰਕੀ ’ਚ ਜ਼ਬਰਦਸਤ ਭੂਚਾਲ ਕਾਰਨ 18 ਮੌਤਾਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:18 Killed in severe earthquake in Turkey