ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ ਵਿਚ ਚਾਕੂਆਂ ਨਾਲ ਹਮਲਾ

ਜਾਪਾਨ ਵਿਚ ਚਾਕੂਆਂ ਨਾਲ ਹਮਲਾ

ਜਾਪਾਨ ਵਿਚ ਲੋਕਾਂ ਉਤੇ ਚਾਕੂਆਂ ਨਾਲ ਕੀਤੇ ਗਏ ਹਮਲੇ ਵਿਚ ਇਕ ਬੱਚੇ ਸਮੇਤ ਦੋ ਲੋਕਾਂ ਦੇ ਮਾਰੇ ਜਾਣ ਦਾ ਡਰ ਹੈ। ਐਂਮਰਜੈਂਸੀ ਸੇਵਾਵਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਹਮਲੇ ਵਿਚ 17 ਹੋਰ ਲੋਕ ਜ਼ਖਮੀ ਵੀ ਹੋਏ ਹਨ। ਇਸ ਤਰ੍ਹਾਂ ਦਾ ਹਮਲਾ ਜਾਪਾਨ ਵਰਗੇ ਵਿਕਸਿਤ ਦੇਸ਼ਾਂ ਵਿਚ ਬਹੁਤ ਘੱਟ ਹੈ ਜਿੱਥੇ ਹਿੰਸਕ ਅਪਰਾਧ ਬਹੁਤ ਘੱਟ ਹੁੰਦੇ ਹਨ। ਚਾਕੂਆਂ ਨਾਲ ਹਮਲਾ ਕਰਨ ਵਾਲੇ ਵਿਅਕਤੀਆਂ ਨੇ ਇਹ ਕਿਉਂ ਕੀਤਾ ੲਸ ਸਬੰਧੀ ਕੁਝ ਪਤਾ ਨਹੀਂ ਚਲ ਸਕਿਆ।

 

ਇਹ ਹਮਲਾ ਕਾਵਾਸਾਕੀ ਵਿਚ ਸਵੇਰੇ ਸਮੇਂ ਹੋਇਆ ਜਦੋਂ ਲੋਕ ਆਪਣੇ–ਆਪਣੇ ਦਫ਼ਤਰਾਂ ਲਈ ਅਤੇ ਬੱਚੇ ਸਕੂਲਾਂ ਲਈ ਜਾ ਰਹੇ ਸਨ। ਇਕ ਅਧਿਕਾਰੀ ਯੂਜੀ ਸੇਕਿਜਾਵਾ ਨੇ ਕਿਹਾ ਕਿ ਇਕ ਵਿਅਕਤੀ ਤੇ ਇਕ ਬੱਚੀ ਦੀ ਮੌਤ ਦੀ ਆਸ਼ੰਕਾ ਹੈ।

 

ਨਿਊਜ਼ ਏਜੰਸੀ ਭਾਸ਼ਾ ਨੇ ਏਐਫਪੀ ਦੇ ਹਵਾਲੇ ਨਾਲ ਦੱਸਿਆ ਕਿ ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਦੀ ਮੌਤ ਹੋ ਚੁੱਕੀ ਹੈ, ਪ੍ਰੰਤੂ ਕਿਸੇ ਆਧਿਕਾਰਤ ਡਾਕਟਰ ਪੇਸ਼ੇਵਰ ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ। ਫਾਇਰ ਵਿਭਾਗ ਨੇ ਦੱਸਿਆ ਕਿ ਹਮਲੇ ਵਿਚ 17 ਹੋਰ ਜ਼ਖਮੀ ਹੋ ਗਏ ਜਿਸ ਵਿਚ ਕਈ ਬੱਚੇ ਸ਼ਾਮਲ ਹਨ। ਵਿਭਾਗ ਦੇ ਇਕ ਹੋਰ ਬੁਲਾਰੇ ਦਾਈ ਨਗਾਸੇ ਨੇ ਕਿਹਾ ਕਿ ਇਕ ਵਿਅਕਤੀ ਨੇ ਉਨ੍ਹਾਂ ਨੂੰ ਛੁਰਾ ਮਾਰਿਆ।

 

ਉਨ੍ਹਾਂ ਕਿਹਾ ਕਿ ਸਾਨੂੰ ਸਵੇਰੇ ਕਰੀਬ ਪੌਣੇ ਅੱਠ ਵਜੇ ਇਕ ਐਂਮਰਜੇਸੀ ਫੋਨ ਆਇਆ ਜਿਸ ਵਿਚ ਦੱਸਿਆ ਗਿਆ ਕਿ ਪ੍ਰਾਇਮਰੀ ਸਕੂਲ ਦੇ ਚਾਰ ਬੱਚਿਆਂ ਉਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਸਥਾਨਕ ਟੀਵੀ ਚੈਨਲਾਂ ਉਤੇ ਦਿਖਾਈ ਜਾ ਰਹੀ ਘਟਨਾ ਦੀ ਫੁਟੇਜ ਵਿਚ ਮੌਕੇ ਉਤੇ ਪੁਲਿਸ ਦੀਆਂ ਕਈ ਕਾਰਾਂ, ਐਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਜ਼ਰ ਆ ਰਹੀਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਐਮਰਜੈਂਸੀ ਮੈਡੀਕਲ ਤੰਬੂ ਲਗਾਏ ਗਏ।

 

ਪੁਲਿਸ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਉਸਨੇ ਖੁਦ ਨੂੰ ਵੀ ਚਾਕੂ ਮਾਰ ਲਿਆ ਜਿਸ ਵਿਚ ਉਸ ਦੀ ਹਾਲਤ ਗੰਭੀਰ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 Dead 17 Injured In Japan Mass Stabbing