ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ: ਅੱਤਵਾਦ ਰੋਕੂ ਜਾਂਚ 'ਚ ਸਿੱਖ ਨੌਜਵਾਨ ਜਥੇਬੰਦੀ ਦੇ ਦੋ ਮੈਂਬਰ ਗ੍ਰਿਫ਼ਤਾਰ

ਬ੍ਰਿਟੇਨ ਦੀ ਅੱਤਵਾਦ ਰੋਕੂ ਪੁਲਿਸ ਨੇ ਇੱਕ ਸਿੱਖ ਨੌਜਵਾਨ ਜਥੇਬੰਦੀ ਦੇ ਚੈਰੀਟੇਬਲ ਫੰਡ ਦੀ ਕਥਿਤ ਧੋੜਾਥੜੀ ਦੇ ਸਿਲਸਿਲੇ ਵਿੱਚ ਇੱਕ ਮਹਿਲਾ ਸਣੇ ਉਸ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

ਵੈਸਟ ਮਿਡਲੈਂਡ੍ਰਸ ਪੁਲਿਸ ਨੇ ਕਿਹਾ ਕਿ ਬੁੱਧਵਾਰ ਨੂੰ ਬਰਮਿੰਘਮ ਵਿੱਚ ਇਕ 38 ਸਾਲਾ ਇੱਕ ਪੁਰਸ਼ ਅਤੇ 49 ਸਾਲ ਦੀ ਇਕ ਔਰਤ ਨੂੰ ਮੌਜੂਦਾ ਜਾਂਚ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਂਚ ਪਿਛਲੇ ਸਾਲ ਸਤੰਬਰ ਵਿੱਚ ਸ਼ੁਰੂ ਹੋਈ ਸੀ।

 

ਬ੍ਰਿਟੇਨ ਦਾ ਚੈਰਿਟੀ ਕਮਿਸ਼ਨ ਸਿੱਖ ਯੂਥ ਯੂਕੇ ਵੱਲੋਂ ਫੰਡਾਂ ਦੀ ਵਰਤੋਂ ਦੀ ਜਾਂਚ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਵਿੱਚ ਕਈ ਰੈਗੂਲੇਟਰੀ ਚਿੰਤਾਵਾਂ ਪੈਦਾ ਹੋਈਆਂ ਹਨ। ਸਿੱਖ ਯੂਥ ਯੂ ਕੇ ਕੋਈ ਰਜਿਸਟਰਡ ਚੈਰਿਟੀ ਸੰਗਠਨ ਨਹੀਂ ਹੈ ਪਰ ਉਹ ਇਸ ਸੁਤੰਤਰ ਰੈਗੂਲੇਟਰੀ ਅਧਿਕਾਰ ਖੇਤਰ ਵਿੱਚ ਹੈ ਕਿਉਂਕਿ ਜਿਸ ਧਨ ਦੀ ਜਾਂਚ ਹੋ ਰਹੀ ਹੈ ਇਹ ਪਰਮਾਰਥ ਲਈ ਹੈ।

 

ਵੈਸਟ ਮਿਡਲੈਂਡ੍ਰਸ ਪੁਲਿਸ ਨੇ ਇਕ ਬਿਆਨ ਵਿੱਚ ਕਿਹਾ ਕਿ ਵੈਸਟ ਮਿਡਲੈਂਡ੍ਰਸ ਕਾਊਂਟਰ  ਅੱਤਵਾਦ ਰੋਕੂ ਯੂਨਿਟ ਦੇ ਅਧਿਕਾਰੀਆਂ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਤੰਬਰ, 2018 ਵਿੱਚ ਤਲਾਸ਼ੀ ਦੌਰਾਨ ਮਿਲੇ ਸਬੂਤਾਂ ਦੇ ਆਧਾਰ ਉੱਤੇ ਜਿਹਾ ਕੀਤਾ ਗਿਆ ਹੈ।

 

ਬਿਆਨ ਵਿੱਚ ਕਿਹਾ ਗਿਆ ਹੈ ਕਿ 38 ਸਾਲਾ ਇਕ ਵਿਅਕਤੀ ਅਤੇ 49 ਸਾਲ ਦੀ ਇਕ ਔਰਤ ਨੂੰ ਦਾਨ ਵਿੱਚ ਦਿੱਤੇ ਗਏ ਧਨ ਦੇ ਕਥਿਤ ਧੋਖਾਧੜੀ ਅਪਰਾਧਾਂ ਦੇ ਸਿਲਸਿਲੇ ਵਿੱਚ ਪੁੱਛਗਿੱਛ ਲਈ ਬਰਮਿੰਘਮ ਵਿੱਚ ਇਕ ਥਾਂ ਤੋਂ ਹਿਰਾਸਤ ਵਿੱਚ ਲਿਆ ਹੈ।

 

ਇਸ ਸੰਗਠਨ ਦੀ ਵੈੱਬਸਾਈਟ ਉੱਤੇ ਰਾਸ਼ਟਰੀ ਸੰਸਥਾ ਦੇ ਰੂਪ ਵਿੱਚ ਦੱਸਿਆ ਗਿਆ ਹੈ, ਪਰ ਇਸ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਲੋਕਾਂ ਨੂੰ ਯਾਦ ਕਰਨਾ ਸ਼ਾਮਲ ਹੈ ਜੋ 1984 ਵਿੱਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਪ੍ਰੇਸ਼ਨ ਬਲੂਸਟਾਰ ਵਿੱਚ ਮਾਰੇ ਗਏ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 Sikh youth charity workers arrested in counter terrorism probe in UK