ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰ ਪੱਛਮੀ ਸੀਰੀਆ 'ਚ ਹਵਾਈ ਹਮਲਾ, 20 ਲੋਕਾਂ ਦੀ ਮੌਤ

ਸੀਰੀਆ ਸਰਕਾਰ ਅਤੇ ਰੂਸੀ ਫ਼ੌਜਾਂ ਵੱਲੋਂ ਉੱਤਰੀ-ਪੱਛਮੀ ਸੀਰੀਆ ਦੇ ਵਿਦਹੋਰੀਆਂ ਦੇ ਗੜ੍ਹ ਵਾਲੇ ਇਲਾਕੇ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ ਸੱਤ ਬੱਚਿਆਂ ਸਣੇ 20 ਨਾਗਰਿਕਾਂ ਦੀ ਮੌਤ ਹੋ ਗਈ। 

 

ਬ੍ਰਿਟੇਨ ਸਥਿਤ ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਸਰਕਾਰ ਦੇ ਜੰਗੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੇ ਸ਼ੁੱਕਰਵਾਰ ਨੂੰ ਇਦਲਿਬ ਪ੍ਰਾਂਤ ਦੇ ਮਹਾਮਬੇਲ ਪਿੰਡ ਵਿੱਚ ਹਵਾਈ ਹਮਲੇ ਕੀਤੇ। ਇਸ ਹਮਲੇ ਵਿੱਚ ਸੱਤ ਬੱਚਿਆਂ ਸਣੇ 13 ਨਾਗਰਿਕਾਂ ਦੀ ਮੌਤ ਹੋ ਗਈ।
 

ਸੂਬੇ ਦੇ ਦੱਖਣ ਵਿੱਚ ਸਥਿਤ ਖ਼ਾਨ ਸ਼ਿਖੁਨ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸ਼ਨੀਵਾਰ ਨੂੰ ਹਮਲੇ ਵਿੱਚ ਇਕ ਔਰਤ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ।  ਆਬਜ਼ਰਵੇਟਰੀ ਨੇ ਦੱਸਿਆ ਕਿ ਗੁਆਂਢੀ ਇਲਾਕੇ ਹਮਾਸ ਸੂਬੇ ਦੇ ਮੋਰੇਕ ਸ਼ਹਿਰ ਵਿੱਚ ਰੂਸੀ ਹਵਾਈ ਹਮਲੇ ਵਿੱਚ ਇਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 civilians killed in northwest Syria