ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਰੀਕਾ ਦੇ ਨਾਈਜਰ 'ਚ ਭਗਦੜ ਮੱਚਣ ਨਾਲ 20 ਲੋਕਾਂ ਦੀ ਮੌਤ

ਅਫਰੀਕੀ ਦੇਸ਼ ਨਾਈਜਰ ਵਿੱਚ ਭਗਦੜ ਮੱਚਣ ਨਾਲ 20 ਔਰਤਾਂ ਦੀ ਮੌਤ ਹੋ ਗਈ, ਜਿਸ ਵਿੱਚ 15 ਔਰਤਾਂ ਅਤੇ ਪੰਜ ਬੱਚੇ ਸ਼ਾਮਲ ਹਨ। ਖੇਤਰੀ ਰਾਜਪਾਲ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਨੂੰ ਡਿਫਾ ਦੇ ਯੂਥ ਐਂਡ ਕਲਚਰਲ ਸੈਂਟਰ ਵਿਖੇ ਵਾਪਰਿਆ ਜਦੋਂ ਸ਼ਰਨਾਰਥੀਆਂ ਨੂੰ ਮੁਫ਼ਤ ਖਾਣਾ ਅਤੇ ਪੈਸੇ ਵੰਡੇ ਜਾ ਰਹੇ ਸਨ। ਇਥੇ ਢਾਈ ਲੱਖ ਤੋਂ ਵੱਧ ਸ਼ਰਨਾਰਥੀ ਅਤੇ ਬੇਘਰੇ ਲੋਕ ਰਹਿ ਰਹੇ ਹਨ।

 

ਡਿਫਾ ਨਗਰ ਨਿਗਮ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਇਥੇ ਖਾਣ ਦੀਆਂ ਚੀਜ਼ਾਂ, ਖਾਣਾ ਬਣਾਉਣ ਵਾਲਾ ਤੇਲ, ਕੱਪੜੇ ਅਤੇ ਪੈਸੇ ਵੰਡਣੇ ਸਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕੇਂਦਰ ਅਤੇ ਨੇੜਲੇ ਇਲਾਕੇ ਵਿੱਚ ਇਕੱਠੇ ਹੋਏ ਸਨ।

 

ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਪਹਿਲੇ ਵਿਅਕਤੀ ਨੂੰ ਸਾਮਾਨ ਮਿਲਿਆ ਤਾਂ ਉਥੇ ਮੌਜੂਦ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਇਸ ਤੋਂ ਬਾਅਦ ਰਾਹਤ ਸਮੱਗਰੀ ਛੇਤੀ ਪਾਉਣ ਦੇ ਚੱਕਰ ਵਿੱਚ ਮਹਿਲਾਵਾਂ ਅਤੇ ਬੱਚੇ ਧੱਕਾ ਮੁੱਕੀ ਕਰਨ ਲੱਗੇ। ਇਸ ਵਾਰ ਕੁਝ ਲੋਕ ਜ਼ਮੀਨ 'ਤੇ ਡਿੱਗ ਗਏ ਅਤੇ ਵੇਖਦੇ ਵੇਖਦੇ ਹੋਏ ਉਥੇ ਭਗਦੜ ਮਚ ਗਈ। ਦਿਫਾ ਦੇ ਗਵਰਨਰ ਈਸਾ ਲੇਮਿਨ ਨੇ ਹਸਪਤਾਲ ਵਿੱਚ ਜ਼ਖ਼ਮੀਆਂ ਨੂੰ ਮਿਲਣ ਤੋਂ ਬਾਅਦ ਕਿਹਾ ਕਿ ਬਦਕਿਸਮਤੀ, 15 ਮਹਿਲਾਵਾਂ ਅਤੇ ਪੰਜ ਬੱਚਿਆਂ ਦੀ ਜਾਨ ਚਲੀ ਗਈ।


 

ਨਾਈਜੀਰੀਆ ਦੇ ਇਕ ਅਧਿਕਾਰੀ ਨੇ ਏਐਫਪੀ ਨੂੰ ਦੱਸਿਆ ਕਿ ਸਹਾਇਤਾ ਸਮੱਗਰੀ ਉੱਤਰ-ਪੂਰਬੀ ਨਾਈਜੀਰੀਆ ਦੇ ਬੋਰਨੋ ਦੇ ਰਾਜਪਾਲ ਬਾਬਗਾਨਾ ਉਮਰਾ ਜ਼ੁਲੂਮ ਵੱਲੋਂ ਵੰਡਾਈ ਜਾ ਰਹੀ ਸੀ। ਸਹਾਇਤਾ ਅਮਲੇ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਦਿੱਤੀ।

 

ਮਹੱਤਵਪੂਰਨ ਗੱਲ ਇਹ ਹੈ ਕਿ ਨਾਈਜੀਰੀਆ ਅਤੇ ਚਾਡ ਨਾਲ ਲੱਗਦੇ ਇਸ ਖੇਤਰ ਵਿੱਚ ਨਾਈਜੀਰੀਆ ਦਾ ਬੋਕੋ ਹਰਾਮ ਜੇਹਾਦੀ ਸਮੂਹ 2015 ਤੋਂ ਲਗਾਤਾਰ ਹਮਲੇ ਕਰ ਰਿਹਾ ਹੈ। ਇਥੇ ਕੁੱਲ 1,19,000 ਨਾਈਜੀਰੀਆ ਦੇ ਸ਼ਰਨਾਰਥੀ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 killed in stampede in Niger of Africa