ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ 20 ਲੱਖ ਕੋਰੋਨਾ–ਪਾਜ਼ਿਟਿਵ, ਅਮਰੀਕਾ ’ਚ ਇੱਕੋ ਦਿਨ ’ਚ 2,228 ਮੌਤਾਂ

ਦੁਨੀਆ ’ਚ 20 ਲੱਖ ਕੋਰੋਨਾ–ਪਾਜ਼ਿਟਿਵ, ਅਮਰੀਕਾ ’ਚ ਇੱਕੋ ਦਿਨ ’ਚ 2,228 ਮੌਤਾਂ

ਦੁਨੀਆ ’ਚ ਇਸ ਵੇਲੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 20 ਲੱਖ ਹੋ ਗਈ ਹੈ ਤੇ 1 ਲੱਖ 26 ਹਜ਼ਾਰ 604 ਵਿਅਕਤੀ ਇਸ ਘਾਤਕ ਵਾਇਰਸ ਕਾਰਨ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਚੁੱਕੇ ਹਨ। ਭਾਰਤ ’ਚ ਕੋਰੋਨਾ ਵਾਇਰਸ ਹੁਣ ਤੱਕ 393 ਜਾਨਾਂ ਲੈ ਚੁੱਕਾ ਹੈ ਤੇ 11,487 ਪਾਜ਼ਿਟਿਵ ਹਨ।

 

 

ਉੱਧਰ ਅਮਰੀਕਾ ’ਚ ਇੱਕੋ ਦਿਨ ’ਚ ਇਸ ਵਾਇਰਸ ਨੇ 2,228 ਜਾਨਾਂ ਲੈ ਲਈਆਂ ਹਨ – ਜੋ ਆਪਣੇ ਆਪ ’ਚ ਹੀ ਇੱਕ ਰਿਕਾਰਡ ਹੈ ਕਿਉਂਕਿ ਇਸ ਤੋਂ ਪਹਿਲਾਂ ਦੁਨੀਆ ਦੇ ਹੋਰ ਕਿਸੇ ਵੀ ਦੇਸ਼ ’ਚ ਇਸ ਵਾਇਰਸ ਨੇ ਇੱਕੋ ਦਿਨ ’ਚ ਇੰਨੀਆਂ ਜਾਨਾਂ ਨਹੀਂ ਲਈਆਂ – ਚੀਨ ਦੇ ਸ਼ਹਿਰ ਵੁਹਾਨ ’ਚ ਵੀ ਨਹੀਂ, ਜਿੱਥੋਂ ਇਸ ਵਿਸ਼ਵ–ਪੱਧਰੀ ਮਹਾਮਾਰੀ (PANDEMIC) ਦੀ ਸ਼ੁਰੂਆਤ ਹੋਈ ਹੈ।

 

 

ਹੁਣ ਤੱਕ ਸਭ ਤੋਂ ਵੱਧ 26,047 ਮੌਤਾਂ ਅਮਰੀਕਾ ’ਚ ਹੋਈਆਂ ਹਨ ਤੇ 6.14 ਲੱਖ ਵਿਅਕਤੀ ਇਸ ਦੇਸ਼ ’ਚ ਪਾਜ਼ਿਟਿਵ ਹਨ। ਸਪੇਨ ’ਚ ਮੌਤਾਂ ਦੀ ਗਿਣਤੀ 18,255 ਹੈ ਤੇ ਪੌਣੇ ਦੋ ਲੱਖ ਕੋਰੋਨਾ–ਮਰੀਜ਼ ਇਸ ਦੇਸ਼ ’ਚ ਹਨ।

 

 

ਇਟਲੀ ’ਚ ਮੌਤਾਂ ਦੀ ਗਿਣਤੀ 21,067 ਹੈ ਤੇ ਕੁੱਲ 1.62 ਲੱਖ ਕੋਰੋਨਾ–ਪਾਜ਼ਿਟਿਵ ਹਨ। ਫ਼ਰਾਂਸ ’ਚ 15,729 ਮੌਤਾਂ ਹੋ ਚੁੱਕੀਆਂ ੲਨ ਤੇ 1.43 ਲੱਖ ਵਿਅਕਤੀ ਕੋਰੋਨਾ ਦੇ ਮਰੀਜ਼ ਹਨ।

 

 

ਜਰਮਨੀ ’ਚ ਕੋਰੋਨਾ ਹੁਣ ਤੱਕ 3,495 ਜਾਨਾਂ ਲੈ ਚੁੱਕਾ ਹੈ ਤੇ ਇੱਥੇ ਮਰੀਜ਼ਾਂ ਦੀ ਗਿਣਤੀ 1.32 ਲੱਖ ਤੋਂ ਵੱਧ ਹੈ। ਇੰਗਲੈਂਡ ’ਚ ਕੁੱਲ 93,873 ਕੋਰੋਨਾ ਦੇ ਮਰੀਜ਼ ਹਨ ਤੇ ਇੱਥੇ 12,107 ਜਾਨਾਂ ਹੁਣ ਤੱਕ ਜਾ ਚੁੱਕੀਆਂ ਹਨ।

 

 

ਪਾਕਿਸਤਾਨ ’ਚ ਕੋਰੋਨਾ ਨੇ ਹੁਣ ਤੱਕ 96 ਵਿਅਕਤੀਆਂ ਦੀ ਜਾਨ ਲੈ ਲਈ ਹੈ ਤੇ 5,837 ਮਰੀਜ਼ ਇਸ ਵੇਲੇ ਇਸ ਘਾਤਕ ਵਾਇਰਸ ਨਾਲ ਜੂਝ ਰਹੇ ਹਨ।

 

 

ਆਸਟ੍ਰੇਲੀਆ ’ਚ ਮੌਤਾਂ ਦੀ ਗਿਣਤੀ 61 ਹੈ ਤੇ ਕੁੱਲ 6,400 ਕੋਰੋਨਾ ਦੇ ਮਰੀਜ਼ ਹਨ। ਕੈਨੇਡਾ ’ਚ ਹੁਣ ਤੱਕ 903 ਕੋਰੋਨਾ ਮਰੀਜ਼ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ ਤੇ 27,063 ਵਿਅਕਤੀ ਪਾਜ਼ਿਟਿਵ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 Lakh Corona Positive in the World 2228 deaths in US in a single day