ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਾਤਰੀ ਦੇ ਬੈਗ `ਚੋਂ ਨਿੱਕਲੇ 20 ਜਿਊਂਦੇ ਸੱਪ, ਮਾਸਕੋ ਹਵਾਈ ਅੱਡੇ `ਤੇ ਮਚੀ ਭਾਜੜ

ਯਾਤਰੀ ਦੇ ਬੈਗ `ਚੋਂ ਨਿੱਕਲੇ 20 ਜਿਊਂਦੇ ਸੱਪ, ਮਾਸਕੋ ਹਵਾਈ ਅੱਡੇ `ਤੇ ਮਚੀ ਭਾਜੜ

ਰੂਸ ਦੀ ਰਾਜਧਾਨੀ ਮਾਸਕੋ ਦੇ ਹਵਾਈ ਅੱਡੇ `ਤੇ ਅਜਿਹੀ ਘਟਨਾ ਸਾਹਮਣੇ ਆਈ ਕਿ ਉੱਥੇ ਮੌਜੂਦ ਨਾਲੇ ਤਾਂ ਹੈਰਾਨ ਹੋਏ ਤੇ ਨਾਲ ਹੀ ਡਰੇ ਵੀ। ਦਰਅਸਲ, ਇੱਕ ਵਿਅਕਤੀ ਨੇ ਜਰਮਨੀ ਤੋਂ ਰੂਸ ਤੱਕ ਆਪਣੇ ਹੈਂਡਬੈਗ ਵਿੱਚ 20 ਜਿਊਂਦੇ ਸੱਪ ਲੈ ਕੇ ਹਵਾਈ ਯਾਤਰਾ ਕੀਤੀ। ਜਦੋਂ ਰੂਸ ਦੇ ਹਵਾਈ ਅੱਡੇ `ਤੇ ਚੈਕਿੰਗ ਦੌਰਾਨ ਸੁਰੱਖਿਆ ਜਵਾਨਾਂ ਨੇ ਬੈਗ ਵਿੱਚ ਜਿਊਂਦੇ ਸੱਪ ਬਾਹਰ ਨਿੱਕਲਣ ਲਈ ਮਚਲਦੇ ਵੇਖੇ, ਤਾਂ ਉੱਥੇ ਭਾਜੜ ਗਈ ਪਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ।


ਪ੍ਰਾਪਤ ਜਾਣਕਾਰੀ ਅਨੁਸਾਰ ਬੈਗ ਦਾ ਮਾਲਕ ਜਰਮਨੀ ਦੇ ਡਸੇਲਡੋਰਫ ਹਵਾਈ ਅੱਡੇ `ਤੇ ਕਿਸੇ ਤਰ੍ਹਾਂ ਹੈਂਡਬੈਗ ਨੂੰ ਹਵਾਈ ਜਹਾਜ਼ ਵਿੱਚ ਲੈ ਕੇ ਆ ਗਿਆ ਪਰ ਮਾਸਕੋ ਦੇ ਹਵਾਈ ਅੱਡੇ `ਤੇ ਉੱਤਰਦਿਆਂ ਹੀ ਉਸ ਨੂੰ ਵਾਤਾਵਰਣ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਫੜ ਲਿਆ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਸ ਵਿਅਕਤੀ ਨੇ ਰੂਸ `ਚ ਇਹ ਸੱਪ ਲਿਆਉਣ ਲਈ ਲੋੜੀਂਦੀਦੀ ਇਜਾਜ਼ਤ ਨਹੀਂ ਲਈ ਸੀ।


ਇੱਕ ਹੋਰ ਨਿਊਜ਼ ਵੈੱਬਸਾਈਟਅ ਮੁਤਾਬਕ ਰੂਸ ਦੇ ਸ਼ੇਰਮਟਯੇਵੋ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਪਾਂ ਨੂੰ ਟੀਨ ਦੇ ਇੱਕ ਡੱਬੇ `ਚ ਬੰਦ ਕਰ ਕੇ ਹੈਂਡਬੈਗ `ਚ ਰੱਖਿਆ ਹੋਇਆ ਸੀ। ਭਾਵੇਂ ਇਹ ਸੱਪ ਜ਼ਹਿਰੀਲੀ ਜਾਤੀ ਦੇ ਨਹੀਂ ਸਨ। ਫਿ਼ਲਹਾਲ ਉਨ੍ਹਾਂ ਨੂੰ ਮਾਸਕੋ `ਚ ਹੀ ਰੱਖਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 live snakes found in handbag at Moscow