ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਆ ਘੁੰਮਣ ਆਈ 20 ਸਾਲਾ ਅਮਰੀਕੀ ਲੜਕੀ ਲਾਪਤਾ

ਗੋਆ ਦੀ ਸੈਰ ਕਰਨ ਆਈ ਇੱਕ ਅਮਰੀਕੀ ਲੜਕੀ ਐਲੀਜ਼ਾਬੈਥ ਮਨ ਪਿਛਲੇ 24 ਘੰਟਿਆਂ ਤੋਂ ਲਾਪਤਾ ਹੈ। ਉਸ ਦੇ ਇੱਕ ਪਰਿਵਾਰਕ ਮੈਂਬਰ ਨੇ ਸ਼ੁੱਕਰਵਾਰ ਨੂੰ ਇਹ ਦਾਅਵਾ ਕੀਤਾ ਹੈ। 20 ਸਾਲਾ ਐਲੀਜ਼ਾਬੈਥ ਇੱਕ ਯੋਗਾ ਕੈਂਪ ਦੇ ਚੱਲਦਿਆਂ ਗੋਆ ਵਿੱਚ ਸੀ। ਸਥਾਨਕ ਪੁਲਿਸ ਨੇ ਵੀ ਇੱਕ ਅਮਰੀਕੀ ਨਾਗਰਿਕ ਦੇ ਲਾਪਤਾ ਹੋਣ ਬਾਰੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਸੰਯੁਕਤ ਰਾਜ ਦੇ ਮਿਨੇਸੋਟਾ ਸੂਬੇ ਦੀ ਰਹਿਣ ਵਾਲੀ ਐਲੀਜ਼ਾਬੇਥ (27) ਅਕਤੂਬਰ ਨੂੰ ਭਾਰਤ ਪਹੁੰਚੀ ਸੀ ਅਤੇ ਉੱਤਰੀ ਗੋਆ ਦੇ ਤੱਟ ‘ਤੇ ਅੰਜੁਨਾ ਪਿੰਡ ਵਿਖੇ ਯੋਗਾ ਕੈਂਪ ਲਈ ਰਜਿਸ਼ਟ੍ਰੇਸ਼ਨ ਕਰਵਾਇਆ ਸੀ।

 

 

ਅਮਰੀਕਾ ਵਿੱਚ ਰਹਿਣ ਵਾਲੀ ਉਸ ਦੀ ਆਂਟੀ ਜੇਨੀ ਜੇਨਸਨ ਹਾਫਮੈਨ ਮੁਤਾਬਕ ਉਹ ਵੀਰਵਾਰ ਤੋਂ ਲਾਪਤਾ ਹੈ। ਉਨ੍ਹਾਂ ਨੇ ਐਲੀਜ਼ਾਬੇਥ ਮਨ ਦਾ ਪਤਾ ਲਾਉਣ ਲਈ ਫੇਸਬੁੱਕ ਦਾ ਸਹਾਰਾ ਲਿਆ ਹੈ ਅਤੇ 'ਹੈਲਪ ਅਸ ਫਾਈਂਡ ਐਲੀਜ਼ਾਬੇਥ ਮਨ' ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ।

 

ਐਲੀਜ਼ਾਬੇਥ ਦੀ ਇਸ ਆਂਟੀ ਨੇ ਕਿਹਾ ਕਿ ਐਲੀਜ਼ਾਬੇਥ ਨੇ ਪਿਛਲੇ 24 ਘੰਟਿਆਂ ਤੋਂ ਆਪਣੇ ਮਾਪਿਆਂ ਨਾਲ ਗੱਲ ਨਹੀਂ ਕੀਤੀ ਹੈ। ਇਹ ਉਸ ਦੀ ਪਰਿਵਾਰ ਨਾਲ ਹਰ ਰੋਜ਼ ਸੰਪਰਕ ਕਰਨ ਦੀ ਆਦਤ ਸੀ। ਅਸੀਂ ਅਮਰੀਕੀ ਦੂਤਘਰ ਨਾਲ ਸੰਪਰਕ ਕੀਤਾ ਹੈ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਾਂ, ਜਿਨ੍ਹਾਂ ਨੇ ਐਲੀਜ਼ਾਬੇਥ ਨੂੰ ਲੱਭਣ ਲਈ ਇੱਕ ਟੀਮ ਬਣਾਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20-year-old American woman Elizabeth Mann came to visit Goa goes missing for 24 hours