ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਛੱਡ ਭਾਰਤ ਜਾਣ ਦੀ ਤਿਆਰੀ ’ਚ 200 ਅਮਰੀਕੀ ਕੰਪਨੀਆਂ

ਚੀਨ ਛੱਡ ਭਾਰਤ ਜਾਣ ਦੀ ਤਿਆਰੀ ’ਚ 200 ਅਮਰੀਕੀ ਕੰਪਨੀਆਂ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੁੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੁੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੀਨ ਨੇ ਵਪਾਰ ਸਮਝੌਤਾ ਨਾ ਕੀਤਾ ਤਾਂ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਟਰੰਪ ਦੀ ਚੇਤਾਵਨੀ ਅਜਿਹੇ ਸਮੇਂ ਆਈ ਜਦੋਂ ਕਰੀਬ 200 ਅਮਰੀਕੀ ਕੰਪਨੀਆਂ ਆਪਣੇ ਪਲਾਂਟ ਚੀਨ ਤੋਂ ਹਟਾਕੇ ਭਾਰਤ ਵਿਚ ਲਗਾਉਣ ਦੀ ਚਰਚਾ ਕਰ ਰਹੀਆਂ ਹਨ।

 

ਟਰੰਪ ਨੇ ਟਵੀਟ ਕੀਤਾ ਕਿ ਮੈਂ ਰਾਸ਼ਟਰਪਤੀ ਸ਼ੀ ਅਤੇ ਚੀਨ ਦੇ ਆਪਣੇ ਹੋਰ ਸਾਰੇ ਦੋਸਤਾਂ ਨੂੰ ਖੁੱਲ੍ਹੇਆਮ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਵਪਾਰ ਸਮਝੌਤਾ ਨਾ ਕੀਤਾ ਤਾਂ ਚੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਕਿਉਂਕਿ ਕੰਪਨੀਆਂ ਚੀਨ ਨੂੰ ਛੱਡ ਹੋਰ ਦੇਸ਼ ਵਿਚ ਜਾਣ ਲਈ ਮਜ਼ਬੂਰ ਹੋਣਗੀਆਂ। ਟਰੰਪ ਨੇ ਕਿਹਾ ਕਿ ਚੀਨ ਵਿਚ ਖਰੀਦਣਾ ਬਹੁਤ ਮਹਿੰਗਾ ਹੈ।

 

ਤੁਹਾਡੇ ਸਾਹਮਣੇ ਵਧੀਆ ਪੇਸ਼ਕਸ਼ ਕੀਤੀ ਸੀ, ਜਿਸ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਸੀ ਅਤੇ ਤੁਸੀਂ ਪਿੱਛੇ ਹਟ ਗਏ। ਜ਼ਿਕਰਯੋਗ ਹੈ ਕਿ ਚੀਨ ਅਤੇ ਅਮਰੀਕਾ ਦੇ ਉਚ ਪੱਧਰ ਦੀ ਗੱਲਬਾਤ ਵਿਚ 11ਵੇਂ ਦੌਰ ਦੀ ਮੀਟਿੰਗ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:200 US Companies Considering Moving Production From China to India