ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹਿਰੀਨ ’ਚ 200 ਸਾਲ ਪੁਰਾਣੇ ਮੰਦਰ ਨੂੰ ਮਿਲੇਗਾ ਨਵਾਂ ਰੂਪ, ਮੋਦੀ ਨੇ ਕੀਤੀ ਸ਼ੁਰੂਆਤ

ਬਹਿਰੀਨ ’ਚ 200 ਸਾਲ ਪੁਰਾਣੇ ਮੰਦਰ ਨੂੰ ਮਿਲੇਗਾ ਨਵਾਂ ਰੂਪ, ਮੋਦੀ ਨੇ ਕੀਤੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਦੀ ਰਾਜਧਾਨੀ ਮਨਾਮਾ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੇ 200 ਸਾਲ ਪੁਰਾਣੇ ਮੰਦਰ ਦੇ ਪੁਨਰਨਿਰਮਾਣ ਲਈ 42 ਲੱਖ ਡਾਲਰ ਦੀ ਪਰਿਯੋਜਨਾ ਦਾ ਐਤਵਾਰ ਨੂੰ ਸ਼ੁਭਆਰੰਭ ਕੀਤਾ। ਮਨਾਮਾ ਵਿਚ ਸ੍ਰੀਨਾਥਜੀ (ਸ੍ਰੀ ਕ੍ਰਿਸ਼ਨ) ਮੰਦਰ ਦਾ ਪੁਨਰਨਿਰਮਾਣ ਕਾਰਜ ਇਸ ਸਾਲ ਸ਼ੁਰੂ ਕੀਤਾ ਜਾਵੇਗਾ।

 

ਮਨਾਮਾ ਸਥਿਤ ਇਸ 200 ਸਾਲ ਪੁਰਾਣੇ ਮੰਦਰ ਦਾ 42 ਲੱਖ ਡਾਲਰ ਦੀ ਲਾਗਤ ਨਾਲ 45 ਹਜ਼ਾਰ ਵਰਗ ਫੁੱਟ ਖੇਤਰ ਵਿਚ ਤਿੰਨ ਮੰਜਿਲ ਭਵਨ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ। ਮੋਦੀ ਸ਼ਨੀਵਾਰ ਨੂੰ ਇੱਥੇ ਪਹੁੰਚੇ ਸਨ। ਉਹ ਬਹਿਰੀਨ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਦੇ ਵਲੀ ਅਹਿਦ ਸਲਮਾਨ ਬਿਨ ਹਮਾਦ ਬਿਨ ਇਸ ਅਲਾ ਖਲੀਫਾ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਅਤੇ ਭਾਰਤ ਤੇ ਬਹਿਰੀਨ ਵਿਚ ਮਿੱਤਰਤਾ ਮਜ਼ਬੂਤ ਕਰਨ ਦੇ ਤਰੀਕਿਆਂ ਉਤੇ ਚਰਚਾ ਕੀਤੀ। ਦੋਵਾਂ ਦੇਸ਼ਾਂ ਦੇ ਆਗੂਆਂ ਵਿਚ ਗੱਲਬਾਤ ਵਿਚ ਵਾਪਰਿਕ ਸਬੰਧਾਂ ਅਤੇ ਸੱਭਿਆਚਾਰਕ ਆਦਾਨ–ਪ੍ਰਦਾਨ ਉਤੇ ਵਿਸ਼ੇਸ਼ ਧਿਆਨ ਰਿਹਾ।

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਦੇ ਵਲੀ ਅਹਿਦ ਸਲਮਾਨ ਬਿਨ ਹਮਾਦ ਬਿਨ ਇਸਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਨੂੰ ਲੈ ਕੇ ਚਰਚਾ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:200 year old temple in Bahrain will have a new look Modi has started