ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ 200 ਵਰ੍ਹੇ ਪੁਰਾਣਾ ਮੰਦਰ ਹਿੰਦੂ ਭਾਈਚਾਰੇ ਨੂੰ ਸੌਂਪਿਆ

ਪਾਕਿਸਤਾਨ ’ਚ 200 ਵਰ੍ਹੇ ਪੁਰਾਣਾ ਮੰਦਰ ਹਿੰਦੂ ਭਾਈਚਾਰੇ ਨੂੰ ਸੌਂਪਿਆ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਜ਼ਿਲ੍ਹੇ ਸੋਬ ’ਚ 200 ਸਾਲ ਪੁਰਾਣਾ ਇੱਕ ਮੰਦਰ ਹਿੰਦੂ ਭਾਈਚਾਰੇ ਹਵਾਲੇ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਮੀਡੀਆ ’ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ 70 ਸਾਲਾਂ ਬਾਅਦ ਇਹ ਮੰਦਰ ਹਿੰਦੂ ਭਾਈਚਾਰੇ ਨੂੰ ਮਿਲਿਆ ਹੈ। ਬੀਤੇ 30 ਸਾਲਾਂ ਤੋਂ ਇਸ ਵਿੱਚ ਇੱਕ ਸਕੂਲ ਚੱਲ ਰਿਹਾ ਸੀ, ਜਿਸ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਹੈ।

 

 

ਚਾਰ ਕਮਰਿਆਂ ਵਾਲੇ ਇਸ ਮੰਦਰ ਦੀ ਚਾਬੀ ਇੱਕ ਖ਼ਾਸ ਸਮਾਰੋਹ ਦੌਰਾਨ ਹਿੰਦੂ ਭਾਈਚਾਰੇ ਦੇ ਆਗੂਆਂ ਹਵਾਲੇ ਕਰ ਦਿੱਤੀ ਗਈ। ਇਹ ਸਮਾਰੋਹ ਮੰਦਰ ਦੇ ਸਾਹਮਣੇ ਹੋਇਆ; ਜਿਸ ਵਿੱਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ।

 

 

ਇਨ੍ਹਾਂ ’ਚ ਹੋਰ ਧਾਰਮਿਕ ਘੱਟ–ਗਿਣਤੀ ਭਾਈਚਾਰੇ ਦੇ ਮੈਂਬਰ, ਸਮਾਜਕ ਤੇ ਸਿਆਸੀ ਜੱਥੇਬੰਦੀਆਂ ਦੇ ਮੈਂਬਰ ਸ਼ਾਮਲ ਸਨ। ਸੋਬ ਜ਼ਿਲ੍ਹੇ ਦੀ ਕੇਂਦਰੀ ਮਸਜਿਦ ਦੇ ਇਮਾਮ ਤੇ ਜਮੀਅਤੇ ਉਲੇਮਾਏ ਇਸਲਾਮ ਦੇ ਆਗੂ ਮੌਲਾਨਾ ਅੱਲ੍ਹਾ ਦਾਦ ਕਾਕਰ ਸਮਾਰੋਹ ਦੇ ਮੁੱਖ ਮਹਿਮਾਨ ਸਨ।

ਪਾਕਿਸਤਾਨ ’ਚ 200 ਵਰ੍ਹੇ ਪੁਰਾਣਾ ਮੰਦਰ ਹਿੰਦੂ ਭਾਈਚਾਰੇ ਨੂੰ ਸੌਂਪਿਆ

 

ਮੌਲਾਨਾ ਕਾਕਰ ਨੇ ਸਥਾਨਕ ਹਿੰਦੂ ਪੰਚਾਇਤ ਦੇ ਪ੍ਰਧਾਨ ਸਲੀਮ ਜਾਨ ਨੂੰ ਮੰਦਰ ਦੀ ਚਾਬੀ ਸੌਂਪੀ। ਇਸ ਮੌਕੇ ਇਲਾਕੇ ਦੇ ਡਿਪਟੀ ਕਮਿਸ਼ਨਰ ਤਾਹਾ ਸਲੀਮ ਨੇ ਕਿਹਾ ਕਿ ਇਹ ਬਲੋਚਿਸਤਾਨ, ਖ਼ਾਸ ਕਰਕੇ ਸੋਬ ਲਈ ਇੱਕ ਖ਼ਾਸ ਤੇ ਇਤਿਹਾਸਕ ਦਿਨ ਹੈ। ਮੌਲਾਨਾ ਕਾਕਰ ਨੇ ਨਾ ਸਿਰਫ਼ ਮੰਦਰ ਹਿੰਦੂ ਭਾਈਚਾਰੇ ਨੂੰ ਵਾਪਸ ਦੇਣ ਦੀ ਹਮਾਇਤ ਕੀਤੀ, ਸਗੋਂ ਉਹ ਇਸ ਸਮਾਰੋਹ ਦੇ ਮੁੱਖ ਮਹਿਮਾਨ ਬਣਨ ਲਈ ਵੀ ਤੁਰੰਤ ਰਾਜ਼ੀ ਹੋ ਗਏ। ਇਹ ਫਿਰਕੂ ਏਕਤਾ ਦੀ ਸ਼ਾਨਦਾਰ ਮਿਸਾਲ ਹੈ।

 

 

ਡਿਪਟੀ ਕਮਿਸ਼ਨਰ ਨੇ ਹਿੰਦੂ ਭਾਈਚਾਰੇ ਤੋਂ ਇਸ ਗੱਲ ਲਈ ਮਾਫ਼ੀ ਵੀ ਮੰਗੀ ਕਿ ਬੀਤੇ 70 ਸਾਲਾਂ ’ਚ ਉਨ੍ਹਾਂ ਨੂੰ ਇਹ ਮੰਦਰ ਨਹੀਂ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮੰਦਰ ਨੂੰ ਉਸ ਦੇ ਅਸਲ ਰੂਪ ਵਿੱਚ ਬਹਾਲ ਕੀਤਾ ਜਾਵੇਗਾ। ਇਸ ਦੀ ਮੁਰੰਮਤ ਕਰਵਾਈ ਜਾਵੇਗੀ, ਉਸ ਤੋਂ ਬਾਅਦ ਹੀ ਹਿੰਦੂ ਇੱਥੇ ਪੂਜਾ ਕਰ ਸਕਣਗੇ।

 

 

ਸਥਾਨਕ ਹਿੰਦੂ ਪੰਚਾਇਤ ਦੇ ਪ੍ਰਧਾਨ ਸਲੀਮ ਜਾਨ ਨੇ ਦੱਸਿਆ ਕਿ ਇਹ ਮੰਦਰ 200 ਸਾਲ ਪੁਰਾਣਾ ਹੈ। ਪਾਕਿਸਤਾਨ ਬਣਨ ਤੋਂ ਬਾਅਦ ਜ਼ਿਆਦਾਤਰ ਹਿੰਦੂ ਭਾਰਤ ਚਲੇ ਗਏ ਸਨ ਪਰ ਹਾਲੇ ਵੀ ਸ਼ਹਿਰ ਵਿੱਚ ਹਿੰਦੂਆਂ ਦੀ ਕਾਫ਼ੀ ਆਬਾਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇਲਾਕੇ ਦੇ ਹਿੰਦੂ ਮਿੱਟੀ ਦੇ ਇੱਕ ਘਰ ਵਿੱਚ ਪੂਜਾ ਕਰਦੇ ਹਨ, ਜੋ ਕਿਸੇ ਵੀ ਸਮੇਂ ਢਹਿ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:200 year old Temple in Pakistan delegated to Hindu Community