ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀ ਲੰਕਾ ਬੰਬ ਧਮਾਕਿਆਂ ’ਚ 207 ਮਰੇ, 450 ਜ਼ਖ਼ਮੀ, 7 ਸ਼ੱਕੀ ਗ੍ਰਿਫ਼ਤਾਰ

ਸ੍ਰੀ ਲੰਕਾ ਬੰਬ ਧਮਾਕਿਆਂ ’ਚ 207 ਮਰੇ, 450 ਜ਼ਖ਼ਮੀ, 7 ਸ਼ੱਕੀ ਗ੍ਰਿਫ਼ਤਾਰ

ਸ੍ਰੀ ਲੰਕਾ ’ਚ ਅੱਜ ਇੱਕ ਤੋਂ ਬਾਅਦ ਇੱਕ ਅੱਠ ਬੰਬ ਧਮਾਕਿਆਂ ਨੇ 207 ਮਸੀਹੀ ਸ਼ਰਧਾਲੂਆਂ ਦੀ ਜਾਨ ਲੈ ਲਈ ਹੈ ਤੇ 450 ਤੋਂ ਵੱਧ ਜ਼ਖ਼ਮੀ ਹਨ। ਇਹ ਜਾਣਕਾਰੀ ਅੱਜ ਸ੍ਰੀ ਲੰਕਾ ਪੁਲਿਸ ਦੇ ਬੁਲਾਰੇ ਰੁਵਾਨ ਗੁਣਾਸੇਕਰਾ ਨੇ ਦਿੱਤੀ।

 

 

ਦਰਅਸਲ, ਅੱਜ ਮਸੀਹੀ ਭਾਈਚਾਰੇ ਦਾ ਈਸਟਰ ਦਾ ਤਿਉਹਾਰ ਸੀ ਤੇ ਸਾਰੇ ਚਰਚ ਖਚਾਖਚ ਭਰੇ ਹੋਏ ਸਨ। ਇੰਝ ਇਹ ਪੂਰੀ ਸੋਚੀ–ਸਮਝੀ ਸਾਜ਼ਿਸ਼ ਅਧੀਨ ਕੀਤਾ ਗਿਆ ਹਮਲਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਪੁਲਿਸ ਨੇ ਸੱਤ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਨੇ ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਸਥਿਤ ਵੱਡੇ ਹੋਟਲਾਂ ਤੇ ਗਿਰਜਾਘਰਾਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲੇ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਕਿ ਕੀ ਇਨ੍ਹਾਂ ਬੰਬ ਧਮਾਕਿਆਂ ਪਿੱਛੇ ਆਤਮਘਾਤਾਂ ਬੰਬਾਰਾਂ ਦਾ ਹੱਥ ਸੀ ਜਾਂ ਇਹ ਬੰਬ ਕੋਈ ਰੱਖ ਕੇ ਚਲਾ ਗਿਆ ਸੀ।

 

 

ਸ੍ਰੀ ਲੰਕਾ ਸਰਕਾਰ ਨੇ ਧਮਾਕਿਆਂ ਤੋਂ ਬਾਅਦ ਸ਼ਾਮੀਂ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕਰਫ਼ਿਊ ਲਾ ਦਿੱਤਾ ਹੈ।

 

 

ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰੀ ਸੁਰੱਖਿਆ ਕੌਂਸਲ ਦੀ ਇੱਕ ਹੰਗਾਮੀ ਮੀਟਿੰਗ ਆਪਣੇ ਘਰ ਸੱਦ ਲਈ ਹੈ। ਉਨ੍ਹਾਂ ਆਮ ਜਨਤਾ ਨੂੰ ਦੁੱਖ ਦੀ ਇਸ ਘੜੀ ਵਿੱਚ ਇੱਕਜੁਟ ਤੇ ਮਜ਼ਬੂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੇਲੇ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਉੱਤੇ ਕੋਈ ਕੰਨ ਨਾ ਧਰਨ।

 

 

ਹਵਾਈ ਅੱਡੇ ਤੋਂ ਜਾਣ ਤੇ ਇੱਥੇ ਆਉਣ ਵਾਲੀਆਂ ਉਡਾਣਾਂ ਵੀ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।

ਸ੍ਰੀ ਲੰਕਾ ਬੰਬ ਧਮਾਕਿਆਂ ’ਚ 207 ਮਰੇ, 450 ਜ਼ਖ਼ਮੀ, 7 ਸ਼ੱਕੀ ਗ੍ਰਿਫ਼ਤਾਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:207 died in Sri Lanka Bomb Blasts 450 Injured