ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਈਰਾਨ ’ਚ 2,077 ਮੌਤਾਂ ਪਰ ਨਹੀਂ ਲਈ ਅਮਰੀਕੀ ਮਦਦ

ਕੋਰੋਨਾ ਕਾਰਨ ਈਰਾਨ ’ਚ 2,077 ਮੌਤਾਂ ਪਰ ਨਹੀਂ ਲਈ ਅਮਰੀਕੀ ਮਦਦ

ਹੁਣ ਤੱਕ ਈਰਾਨ ’ਚ ਕੋਰੋਨਾ ਵਾਇਰਸ ਦੀ ਲਾਗ 2,077 ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ। ਚੀਨ ਤੇ ਇਟਲੀ ਤੋਂ ਬਾਅਦ ਈਰਾਨ ਹੀ ਇਸ ਘਾਤਕ ਵਾਇਰਸ ਦੀ ਛੂਤ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਅਮਰੀਕਾ ਵੀ ਇਸ ਮਾਰੂ ਵਾਇਰਸ ਦੀ ਲਪੇਟ ’ਚ ਕਾਫ਼ੀ ਵੱਡੇ ਪੱਧਰ ’ਤੇ ਆ ਚੁੱਕਾ ਹੈ।

 

 

ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਇੱਕ ਬਿਆਨ ’ਚ ਕਿਹਾ ਹੈ ਕਿ ਅਮਰੀਕਾ ਹੁਣ ਇਸ ਸੰਕਟ ਦੀ ਘੜੀ ਈਰਾਨ ਦੀ ਮਦਦ ਕਰਨੀ ਚਾਹੁੰਦਾ ਹੈ ਪਰ ਉਹ ਉਸ ਦੀ ਕੋਈ ਮਦਦ ਪ੍ਰਵਾਨ ਨਹੀਂ ਕਰ ਰਿਹਾ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਈਰਾਨ ਨੂੰ ਅਮਰੀਕੀ ਮਦਦ ਲੈਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ।

 

 

ਈਰਾਨ ਦੇ ਸੁਪਰੀਮ ਆਗੂ ਅਯਾਤਉੰਲ੍ਹਾ ਖੋਮੇਨੀ ਇਸ ਅਮਰੀਕੀ ਮਦਦ ਦਾ ਪ੍ਰਸਤਾਵ ਵਾਰ–ਵਾਰ ਟਾਲ਼ ਰਹੇ ਹਨ। ਅਮਰੀਕਾ ਦਾ ਕਹਿਣਾ ਹੈ ਕਿ ਇਨਸਾਨੀਅਤ ਦੇ ਆਧਾਰ ’ਤੇ ਕੀਤੀ ਗਈ ਮਦਦ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਦਾ ਹਿੱਸਾ ਨਹੀਂ ਹੈ। ਅਮਰੀਕੀ ਵਿਦੇਸ਼ ਨੇ ਦੋਸ਼ ਲਾਇਆ ਹੈ ਕਿ ਈਰਾਨ ਨੂੰ ਸਿਰਫ਼ ਪੈਸਾ ਚਾਹੀਦਾ ਹੈ; ਉਸ ਨੂੰ ਆਪਣੇ ਨਾਗਰਿਕਾਂ ਦੀ ਕੋਈ ਪਰਵਾਹਾ ਨਹੀਂ ਹੈ।

 

 

ਇਸ ਦੌਰਾਨ ਸ੍ਰੀ ਅਯਾਤਉੱਲ੍ਹਾ ਖੋਮੇਨੀ ਨੇ ਆਪਣੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਮਰੀਕੀ ਆਗੂ ਲਗਾਤਾਰ ਝੂਠੇ ਦਾਅਵੇ ਕਰ ਰਹੇ ਹਨ, ਜੇ ਉਹ ਸਾਡੀ ਮਦਦ ਹੀ ਕਰਨਾ ਚਾਹੁੰਦੇ ਹਨ, ਤਾਂ ਫਿਰ ਸਾਰੀਆਂ ਪਾਬੰਦੀਆਂ ਹਟਾ ਦੇਣ, ਫਿਰ ਅਸੀਂ ਕੋਰੋਨਾ ਨਾਲ ਆਪੇ ਨਿਪਟ ਲਵਾਂਗੇ।

 

 

ਇੱਥੇ ਵਰਨਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਭਰਪੂਰ ਮਾਹੌਲ ਹੈ। ਬੀਤੇ ਜਨਵਰੀ ਮਹੀਨੇ ਅਮਰੀਕਾ ਨੇ ਇੱਕ ਮਿਸਾਇਲ ਹਮਲੇ ਦੌਰਾਨ ਈਰਾਨ ਦੇ ਇੱਕ ਵੱਡੇ ਕਮਾਂਡਰ ਨੂੰ ਮਾਰ ਮੁਕਾਇਆ ਸੀ; ਜਿਸ ਤੋਂ ਬਾਅਦ ਦੋਵੇਂ ਪਾਸਿਓਂ ਹਥਿਆਰਾਂ ਦੀ ਵਰਤੋਂ ਹੋਈ।

 

 

ਤਦ ਹੀ ਅਮਰੀਕਾ ਨੇ ਈਰਾਨ ਉੱਤੇ ਕੁਝ ਵੱਡੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਉਸ ਨੇ ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਸੀ।

 

 

ਈਰਾਨ ’ਚ ਹੁਣ ਤੱਕ 27 ਹਜ਼ਾਰ ਤੋਂ ਵੱਧ ਕੋਰੋਨਾ–ਪਾਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ’ਚੋਂ 15 ਹਜ਼ਾਰ ਵਧੇਰੇ ਖ਼ਤਰਨਾਕ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2077 deaths due to Corona in Iran but not taking US aid