ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਭਾਰਤੀ ਮੂਲ ਦੇ 21 ਲੋਕਾਂ ਨੂੰ 20 ਸਾਲ ਦੀ ਜੇਲ੍ਹ

ਅਮਰੀਕਾ ’ਚ ਲੱਖਾਂ ਡਾਲਰ ਦੇ ਪੁਰਾਣੇ ਕਾਲ ਸੈਂਟਰ ਘੁਟਾਲਾ ਮਾਮਲੇ ’ਚ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ ਵਿਅਕਤੀਆਂ ਨੂੰ 20 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ। 

 

ਜਾਣਕਾਰੀ ਮੁਤਾਬਕ ਭਾਰਤ ਤੋਂ ਚਲਾਏ ਜਾ ਰਹੇ ਇੱਕ ਕਾਲ ਸੈਂਟਰ ਦੁਆਰਾ ਅਮਰੀਕਾ ’ਚ ਹਜ਼ਾਰਾਂ ਲੋਕਾਂ ਨਾਲ ਹੋਈ ਅਤੇ ਲੱਖਾਂ ਡਾਲਰਾਂ ਦੀ ਧੋਖੇਬਾਜ਼ੀ ਨਾਲ ਸਬੰਧਿਤ ਹੈ।

 


ਅਮਰੀਕਾ ਦੇ ਅਟਾਰਨੀ ਜਨਰਲ ਜੇਫ਼ ਸੈਸ਼ੰਸ ਨੇ ਕਿਹਾ ਕਿ 21 ਲੋਕਾਂ ਨੂੰ ਚਾਰ ਤੋਂ 20 ਸਾਲ ਤੱਕ ਦੀ ਸਜ਼ਾ ਦਿੱਤੀ ਗਈ ਹੈ। ਕਈ ਹੋਰਨਾਂ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਮਗਰੋਂ ਭਾਰਤ ਭੇਜ ਦਿੱਤਾ ਜਾਵੇਗਾ।

 


ਪ੍ਰੋਸੀਕਿਊਸ਼ਨ ਧੜੇ ਦੇ ਵਕੀਲ ਨੇ ਕਿਹਾ ਕਿ ਭਾਰਤ ਸਥਿਤ ਕਾਲ ਸੈਂਟਰ ਵੱਖੋ ਵੱਖ ਟੈਲੀਫ਼ੋਨ ਧੋਖੇਬਾਜ਼ ਸਕੀਮਾਂ ਦੁਆਰਾ ਬਜ਼ੁਰਗਾਂ ਅਤੇ ਮਾਨਤਾ ਪ੍ਰਾਪਤ ਸ਼ਰਨਾਰਥੀਆਂ ਸਣੇ ਅਸੁਰੱਖਿਅਤ ਅਮਰੀਕੀਆਂ ਨੂੰ ਸਿ਼ਕਾਰ ਬਣਾਉਂਦੇ ਹਨ। ਇਸ ਮਾਮਲੇ ’ਚ ਭਾਰਤ ਦੇ ਅਹਿਮਦਾਬਾਦ ਸਥਿਤ ਕਾਲ ਸੈਂਟਰਾਂ ਤੋਂ ਅਮਰੀਕੀਆਂ ਨੂੰ ਵਾਰ-ਵਾਰ ਫ਼ੋਨ ਕਰਕੇ ਜਾਅਲੀ ਸਕੀਮਾਂ ’ਚ ਫਸਾਇਆ ਗਿਆ।   

 

ਇਸ ਮਾਮਲੇ ’ਚ ਭਾਰਤ ’ਚ ਰਹਿ ਰਹੇ 32 ਹੋਰਨਾਂ ਲੋਕਾਂ ਅਤੇ 5 ਭਾਰਤੀ ਕਾਲ ਸੈਂਟਰਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।ਹਾਲਾਂਕਿ ਇਨ੍ਹਾਂ ਨੂੰ ਹਾਲੇ ਸਜ਼ਾ ਨਹੀਂ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਇਸੇ ਮਾਮਲੇ ’ਚ ਤਿੰਨ ਹੋਰਨਾਂ ਭਾਰਤੀਆਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:21 Indian-American people get 20 years in jail