ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

21 ਸਾਲ ਦੀ ਲੇਕਸੀ ਨੇ 196 ਦੇਸ਼ ਘੁੰਮ ਕੇ ਬਣਾਇਆ ਰਿਕਾਰਡ

ਅਮਰੀਕਾ ਦੀ 21 ਸਾਲਾ ਲੇਕਸੀ ਅਲਫੋਰਡ ਦੁਨੀਆਂ ਦੇ 196 ਦੇਸ਼ਾਂ ਦੀ ਯਾਤਰਾ ਕਰਨ ਵਾਲੀ ਪਹਿਲੀ ਨੌਜਵਾਨ ਔਰਤ ਬਣ ਗਈ ਹੈ। ਲੇਕਸੀ ਨੇ ਆਪਣੀ ਯਾਤਰਾ ਦਾ ਰਿਕਾਰਡ ਗਿੰਨੀਜ਼ ਵਰਲਡ ਰਿਕਾਰਡ ਨੂੰ ਸੌਂਪਿਆ ਹੈ। ਲੇਕਸੀ ਤੋਂ ਪਹਿਲਾਂ ਸਾਰੇ ਦੇਸ਼ ਘੁੰਮਣ ਦਾ ਰਿਕਾਰਡ ਕੇਸੀ ਦਿ ਪੇਕੋਲ ਸੀ। ਲੇਕਸੀ ਅਨੁਸਾਰ ਘੁੰਮਣ ਦੌਰਾਨ ਉਹ ਇੰਟਰਨੈੱਟ ਤੋਂ ਦੂਰ ਰਹੀ ਪਰ ਦੁਨੀਆਂ ਨਾਲ ਜੁੜੀ ਰਹੀ।

 

ਬਚਪਨ ਤੋਂ ਰਹੀ ਘੁੰਮਣ ਦੀ ਸ਼ੌਕੀਨ
 

ਲੇਕਸੀ ਨੇ ਦੱਸਿਆ ਕਿ ਦੁਨੀਆਂ ਭਰ ਵਿੱਚ ਘੁੰਮਣਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਚਪਨ ਤੋਂ ਹੀ ਸ਼ਾਮਲ ਸੀ। ਮੇਰੇ ਪਰਿਵਾਰ ਦੀ ਕੈਲੀਫੋਰਨੀਆ ਵਿੱਚ ਇੱਕ ਟਰੈਵਲ ਏਜੰਸੀ ਸੀ। ਹਰ ਸਾਲ ਮੇਰੇ ਮਾਤਾ ਪਿਤਾ ਮੈਨੂੰ ਸਕੂਲ ਤੋਂ ਕੱਢ ਕੇ ਕੁੱਝ ਹਫ਼ਤਿਆਂ ਲਈ ਵੱਖ-ਵੱਖ ਥਾਵਾਂ ਉੱਤੇ ਪੜ੍ਹਨ ਲਈ ਭੇਜ ਦਿੰਦੇ ਸਨ। 

 

ਲੇਕਸੀ ਨੇ ਦੱਸਿਆ ਕਿ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ ਮਾਤਾ ਪਿਤਾ ਮੈਨੂੰ ਕੰਬੋਡੀਆ ਦੇ ਤੈਰਦੇ ਪਿੰਡਾਂ ਤੋਂ ਦੁਬਈ ਦੇ ਬੁਰਜ ਖਲੀਫਾ, ਅਰਜ਼ਨਟੀਨਾ ਵਿੱਚ ਸਥਿਤ ਓਸ਼ੂਆਯਾ ਤੋਂ ਮਿਸਰ ਦੇ ਪਿਰਾਮਿਡਸ ਤੱਕ ਲੈ ਗਏ। 


ਉਨ੍ਹਾਂ ਨੇ ਮੈਨੂੰ ਦੁਨੀਆਂ ਦੇ ਹਰ ਸਥਾਨ ਦਾ ਮਹੱਤਵ ਸਮਝਾਇਆ। ਇਨ੍ਹਾਂ ਸਾਰਿਆਂ ਦਾ ਮੇਰੇ ਉੱਤੇ ਕਾਫੀ ਪ੍ਰਭਾਵ ਪਿਆ। ਮੈਂ ਕੋਈ ਰਿਕਾਰਡ ਨਹੀਂ ਬਣਾਉਣਾ ਚਾਹੁੰਦੀ ਸੀ, ਮੇਰਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਦੁਨੀਆਂ ਵੇਖਣਾ ਸੀ।  


ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਘੁੰਮਣਾ


ਲੇਕਸੀ ਨੇ 2016 ਵਿੱਚ ਦੁਨੀਆਂ ਦੇ ਹਰ ਦੇਸ਼ ਵਿੱਚ ਘੁੰਮਣ ਲਈ ਮਿਸ਼ਨ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਸਾਰੇ ਦੇਸ਼ਾਂ ਨੂੰ ਘੁੰਮਣ ਦਾ ਆਈਡੀਆ ਕਿਥੋਂ ਆਇਆ, ਇਸ ਉੱਤੇ ਲੇਕਸੀ ਕਹਿੰਦੀ ਹੈ। 18 ਸਾਲ ਦੀ ਉਮਰ ਤੱਕ ਮੈਂ 72 ਦੇਸ਼ ਘੁੰਮ ਚੁੱਕੀ ਸੀ। ਮੈਂ ਹਾਈ ਸਕੂਲ ਨਿਯਮਤ ਸਮੇਂ ਤੋਂ ਦੋ ਸਾਲ ਪਹਿਲਾਂ ਪਾਸ ਕਰ ਚੁੱਕੀ ਸੀ। ਸਥਾਨਕ ਕਾਲਜ ਤੋਂ ਐਸੋਸੀਏਟ ਡਿਗਰੀ ਵੀ ਲੈ ਚੁੱਕੀ ਸੀ। ਲਿਹਾਜਾ ਮੈਂ ਯਾਤਰਾ ਲਈ ਤਿਆਰ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:21 year old lexie alford creates world record by visiting 196 countries of the world