ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੋਨੇਸ਼ੀਆ 'ਚ ਭੂਚਾਲ ਕਾਰਨ 23 ਮੌਤਾਂ, ਕਈ ਘਰ ਢਹਿਢੇਰੀ

ਇੰਡੋਨੇਸ਼ੀਆ ਦੇ ਦੂਰ ਦੁਰਾਡੇ ਮਲੁਕੂ ਟਾਪੂ 'ਤੇ ਵੀਰਵਾਰ ਨੂੰ 6.5 ਤੀਬਰਤਾ ਦੇ ਭੂਚਾਲ ਵਿੱਚ ਇੱਕ ਨਵਜੰਮੇ ਸਣੇ 23 ਲੋਕਾਂ ਦੀ ਮੌਤ ਹੋ ਗਈ। ਉਥੇ, 15,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਵੀਰਵਾਰ ਦੇ ਆਏ ਭੂਚਾਲ ਵਿੱਚ ਕਈ ਮਕਾਨ ਢਹਿਢੇਰੀ ਹੋ ਗਏ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ। ਮਲਬੇ ਹੇਠਾਂ ਦੱਬੇ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਨਵਜਾਤ ਬੱਚਾ ਵੀ ਹੈ।

 

ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਆਗਸ ਵਿਬੋਵੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਭੂਚਾਲ ਕਾਰਨ 23 ਲੋਕਾਂ ਦੀ ਮੌਤ ਹੋ ਗਈ ਹੈ। ਵਿਬੋਵੋ ਨੇ ਕਿਹਾ ਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ ਅਤੇ ਘੱਟੋ ਘੱਟ 15,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ ਕਿਉਂਕਿ ਭੂਚਾਲ ਨਾਲ ਉਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ।

 

ਅਮਰੀਕੀ ਭੂ-ਵਿਗਿਆਨਕ ਸਰਵੇ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਮਲੁਕੁ ਪ੍ਰਾਂਤ ਦੇ ਅੰਬੋਨ ਤੋਂ 37 ਕਿਲੋਮੀਟਰ ਉੱਤਰ ਪੂਰਬ ਵਿੱਚ 29 ਕਿਲੋਮੀਟਰ ਦੀ ਡੂੰਘਾਈ ਤੇ ਸੀ। ਸੁਲਾਵੇਸੀ ਦੇ ਪਾਲੂ ਵਿੱਚ ਪਿਛਲੇ ਸਾਲ 7.5 ਤੀਬਰਤਾ ਦਾ ਭੂਚਾਲ ਆਉਣ ਅਤੇ ਮੁੜ ਆਈ ਸੁਨਾਮੀ ਕਾਰਨ 4,300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਜਾਂ ਉਹ ਲਾਪਤਾ ਹੋ ਗਏ ਸਨ।

 

ਰੈਡ ਕਰਾਸ ਨੇ ਦੱਸਿਆ ਕਿ 60,000 ਲੋਕ ਅਜੇ ਵੀ ਅਸਥਾਈ ਨਿਵਾਸਾਂ ਵਿੱਚ ਰਹਿ ਰਹੇ ਹਨ।  ਸੁਮਾਤਰਾ ਦੇ ਤੱਟੀ ਹਿੱਸੇ ਵਿੱਚ 2004 ਵਿੱਚ ਆਏ 9.1 ਤੀਬਰਤਾ ਦੇ ਭੂਚਾਲ ਅਤੇ ਉਸ ਤੋਂ ਬਾਅਦ ਸੁਨਾਮੀ ਦੇ ਕਾਰਨ ਇਸ ਇਲਾਕੇ ਵਿੱਚ ਕਰੀਬ 220,000 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ 170,000 ਲੋਕ ਇੰਡੋਨੇਸ਼ੀਆ ਵਿੱਚ ਮਾਰੇ ਗਏ ਸਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:23 Killed in Indonesia Earthquake many Houses Demolish