ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੋਨੇਸ਼ੀਆ : ਬੱਸ ਡੂੰਘੀ ਖੱਡ 'ਚ ਡਿੱਗੀ, 24 ਮੌਤਾਂ

1 / 2ਇੰਡੋਨੇਸ਼ੀਆ : ਬੱਸ ਡੂੰਘੀ ਖੱਡ 'ਚ ਡਿੱਗੀ, 24 ਮੌਤਾਂ

2 / 2ਇੰਡੋਨੇਸ਼ੀਆ : ਬੱਸ ਡੂੰਘੀ ਖੱਡ 'ਚ ਡਿੱਗੀ, 24 ਮੌਤਾਂ

PreviousNext

ਇੰਡੋਨੇਸ਼ੀਆ ਦੇ ਦੱਖਣੀ ਸੁਮਾਤਰਾ ਸੂਬੇ 'ਚ ਸੋਮਵਾਰ ਰਾਤ ਇੱਕ ਬੱਸ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਅੰਤਰਾ ਨਿਊਜ਼ ਏਜੰਸੀ ਮੁਤਾਬਿਕ ਬੱਸ 'ਚ ਕੁੱਲ 37 ਲੋਕ ਸਵਾਰ ਸਨ। 
 

ਨਿਊਜ਼ ਏਜੰਸੀ ਮੁਤਾਬਿਕ ਸ੍ਰੀਵਿਜੇ ਕੰਪਨੀ ਪੈਸੇਂਜਰ ਬੱਸ ਸੁਮਾਤਰਾ ਦੇ ਪਾਗਰ ਆਲਮ ਸਿਟੀ ਦੇ ਡੈਂਪੋ ਤੇਨਗਾਹ ਜ਼ਿਲ੍ਹੇ 'ਚ ਸੀ। ਪਾਗਰ ਆਲਮ ਪੁਲਿਸ ਦੇ ਬੁਲਾਰੇ ਡੋਲੀ ਗੁਮਾਰਾ ਦੇ ਹਵਾਲੇ ਤੋਂ ਏ.ਐਫ.ਪੀ. ਨਿਊਜ਼ ਏਜੰਸੀ ਨੇ ਦੱਸਿਆ ਕਿ 150 ਮੀਟਰ ਡੂੰਘੀ ਖੱਡ 'ਚ ਬੱਸ ਪਲਟ ਗਈ।
 

ਗੁਮਾਰਾ ਨੇ ਦੱਸਿਆ ਕਿ ਖੱਡ 'ਚ ਡਿੱਗਣ ਤੋਂ ਪਹਿਲਾਂ ਬੱਸ ਕੰਕਰੀਟ ਰੋਡ ਬੈਰੀਅਰ ਨਾਲ ਟਕਰਾ ਗਈ ਸੀ। ਜ਼ਖਮੀਆਂ ਨੂੰ ਪਾਗਰ ਆਲਮ ਦੇ ਬੇਸਮਾਹ ਹਸਪਤਾਲ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ 'ਚ ਸੜਕ ਹਾਦਸੇ ਆਮ ਹਨ, ਕਿਉਂਕਿ ਇੱਥੇ ਦੇ ਜ਼ਿਆਦਾਤਰ ਪੇਂਡੂ ਇਲਾਕਿਆਂ 'ਚ ਸੜਕਾਂ ਦੀ ਹਾਲਤ ਖਸਤਾ ਅਤੇ ਆਵਾਜਾਈ ਨਿਯਮਾਂ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਜਾਂਦੀ।
 

ਬੀਤੇ ਸਤੰਬਰ ਮਹੀਨੇ 'ਚ ਪੱਛਮੀ ਜਾਵਾ ਦੇ ਸੁਕਾਬੁਮੀ ਖੇਤਰ 'ਚ ਹੋਏ ਇੱਕ ਬੱਸ ਹਾਦਸੇ 'ਚ 21 ਲੋਕਾਂ ਦੀ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:24 dead after bus falls into ravine at Indonesia