ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਸਾਂਸਦਾਂ ਦੀ ਟਰੰਪ ਪ੍ਰਸ਼ਾਸਨ ਨੂੰ ਅਪੀਲ, ਭਾਰਤ ਨੂੰ GSP ਲਾਭ ਖਤਮ ਨਾ ਕੀਤਾ ਜਾਵੇ

ਅਮਰੀਕੀ ਸਾਂਸਦਾਂ ਦੀ ਟਰੰਪ ਨੂੰ ਅਪੀਲ, ਭਾਰਤ ਨੂੰ GSP ਲਾਭ ਖਤਮ ਨਾ ਕੀਤਾ ਜਾਵੇ

ਅਮਰੀਕਾ ਦੇ 25 ਪ੍ਰਭਾਵਸ਼ਾਲੀ ਸਾਂਸਦਾਂ ਨੇ ਟਰੰਪ ਪ੍ਰਸ਼ਾਸਨ ਤੋਂ ਭਾਰਤ ਨੂੰ ਵਪਾਰ ਵਿਚ ਦਿੱਤੀ ਗਈ ਜਨਰਲ ਤਰਜੀਹ ਪ੍ਰਣਾਲੀ (ਜੀਐਸਪੀ) ਖਤਮ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅਮਰੀਕੀ ਵਪਾਰ ਪ੍ਰਤੀਨਿਧੀ ਰੌਬਰਟ ਲਾਈਟਹਾਈਜਰ ਨੂੰ ਅਪੀਲ ਕੀਤੀ ਕਿ ਸ਼ੁੱਕਰਵਾਰ ਨੁੰ 60 ਦਿਨ ਦੀ ਮਿਆਦ ਖਤਮ ਹੋਣ ਬਾਅਦ ਵੀ ਭਾਰਤ ਨਾਲ ਜੀਐਸਪੀ ਪ੍ਰੋਗਰਾਮ ਨੂੰ ਖਤਮ ਨਹੀਂ ਕੀਤਾ ਜਾਣਾ ਚਾਹੀਦਾ, ਇਸ ਦਾ ਅਮਰੀਕੀ ਕੰਪਨੀਆਂ ਉਤੇ ਪ੍ਰਤੀਕੂਲ ਪ੍ਰਭਾਵ ਹੋਵੇਗਾ।

 

ਜੀਐਸਪੀ ਅਮਰੀਕਾ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਵਪਾਰ ਤਰਜੀਹ ਵਿਵਸਥਾ ਹੈ। ਇਹ ਪ੍ਰੋਗਰਾਮ ਚੁਣੀਦੇ ਲਾਭਪਾਤਰ ਦੇਸ਼ਾਂ ਨੂੰ ਹਜ਼ਾਰਾਂ ਉਤਪਾਦਾਂ ਨੂੰ ਫੀਸ ਤੋਂ ਤੋਟ ਦੇ ਕੇ ਆਰਥਿਕ ਵਾਧੇ ਨੂੰ ਵਧਾਵਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਾਰ ਮਾਰਚ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਜੀਐਸਪੀ ਦੇ ਤਹਿਤ ਲਾਭਪਾਤਰ ਵਿਕਾਸਸ਼ੀਲ ਦੇਸ਼ ਦੇ ਰੂਪ ਵਿਚ ਭਾਰਤ ਦਾ ਦਰਜਾ ਖਤਮ ਕਰਨਾ ਚਾਹੁੰਦਾ ਹੈ। 60 ਦਿਨ ਦੇ ਨੋਟਿਸ ਮਿਆਦ ਤਿੰਨ ਮਈ ਨੂੰ ਖਤਮ ਹੋ ਰਹੀ ਹੈ।

 

ਸਾਂਸਦਾਂ ਨੇ ਅਮਰੀਕੀ ਵਪਾਰ ਪ੍ਰਤੀਨਿਧ ਨੂੰ ਪੱਤਰ ਲਿਖਕੇ ਸਮਝੌਤੇ ਉਤੇ ਗੱਲਬਾਤ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਇਸ ਸਮਝੌਤਾ ਵਪਾਰ (ਨਿਰਯਾਤ ਅਤੇ ਆਯਾਤ) ਉਤੇ ਨਿਰਭਰ ਨੌਕਰੀਆਂ ਦੀ ਰੱਖਿਆ ਕਰੇਗਾ ਅਤੇ ਵਧਾਵਾ ਦੇਵੇਗਾ।

 

ਉਨ੍ਹਾਂ ਅਪੀਲ ਕੀਤੀ ਕਿ ਭਾਰਤ ਲਈ ਜਨਰਲ ਤਰਜੀਹ ਵਿਵਸਥਾ ਖਤਮ ਕਰਨ ਨਾਲ ਉਹ ਅਮਰੀਕੀ ਕੰਪਨੀਆਂ ਪ੍ਰਭਾਵਿਤ ਹੋਣਗੀਆਂ ਜੋ ਭਾਰਤ ਵਿਚ ਆਪਣਾ ਨਿਰਯਾਤ ਵਧਾਉਣਾ ਚਾਹੁੰਦੀਆਂ ਹਨ। ਸਾਂਸਦਾਂ ਨੇ ਕਿਹਾ ਕਿ ਜੀਐਸਪੀ ਤਹਿਤ ਮਿਲਣ ਵਾਲੇ ਲਾਭਾਂ ਨੂੰ ਖਤਮ ਕਰਨ ਨਾਲ ਭਾਰਤ ਜਾਂ ਅਮਰੀਕਾ ਕਿਸੇ ਨੂੰ ਵੀ ਲਾਭ ਨਹੀਂ ਹੋਵੇਗਾ।

 

ਉਨ੍ਹਾਂ ਕਿਹਾ ਕਿ ਉਹ ਕੰਪਨੀਆਂ ਜੋ ਜੀਐਸਪੀ ਦੇ ਤਹਿਤ ਭਾਰਤ ਲਈ ਡਿਊਟੀ ਮੁਕਤ ਵਿਵਸਥਾ ਚਾਹੁੰਦੀ ਹੈ, ਉਨ੍ਹਾਂ ਨੂੰ ਨਵੇਂ ਕਰਾਂ ਦੇ ਰੂਪ ਵਿਚ ਕਰੋੜਾਂ ਡਾਲਰ ਦੇਣੇ ਹੋਣਗੇ। ਅੰਤ ਵਿਚ ਜੀਐਸਪੀ ਲਾਭਾਂ ਵਿਚ ਅਸਥਾਈ ਖਾਮੀਆਂ ਕਾਰਨ ਅਮਰੀਕਾ ਵਿਚ ਕੰਪਨੀਆਂ ਨੂੰ ਕਰਮਚਾਰੀਆਂ ਦੀ ਛਾਂਟੀ, ਵੇਤਨ ਅਤੇ ਲਾਭ ਵਿਚ ਕਟੌਤੀ ਕਰਨੀ ਪਈ ਸੀ। ਸਾਂਸਦਾਂ ਨੇ ਕਿਹਾ ਕਿ ਭਾਰਤ ਲਈ ਜੀਐਸਪੀ ਖਤਮ ਕਰਨ ਨਾਲ ਲਾਭ ਨਹੀਂ, ਸਗੋਂ ਨੁਕਸਾਨ ਹੋਵੇਗਾ। ਉਹ ਕੰਪਨੀਆਂ ਪ੍ਰਭਾਵਿ ਹੋਣਗੀਆਂ ਜੋ ਭਾਰਤ ਵਿਚ ਨਿਰਯਾਤ ਵਧਾਉਣਾ ਚਾਹੁੰਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:25 US lawmakers urge Donald Trump admn not to terminate GSP benefits to India