ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

26-11 ਮੁੰਬਈ ਹਮਲੇ ਦੇ ਇਨਸਾਫ ਲਈ ਅਮਰੀਕਾ ਭਾਰਤ ਨਾਲ ਖੜ੍ਹਾ: ਡੋਨਾਲਡ ਟਰੰਪ

1 / 2donald trump

2 / 2donald trump

PreviousNext

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਮੁੰਬਈ ਅੱਤਵਾਦੀ ਹਮਲੇ ਦੀ 10ਵੀਂ ਬਰਸੀ ਮੌਕੇ ਅਮਰੀਕਾ ਇਸ ਮਾਮਲੇ ਚ ਇਨਸਾਫ ਪਾਉਣ ਦੀ ਭਾਰਤ ਦੀ ਉਮੀਦ ਨਾਲ ਖੜ੍ਹਾ ਹੈ। ਟਰੰਪ ਨੇ ਟਵੀਟ ਕੀਤਾ, ਮੰੁਬਈ ਅੱਤਵਾਦੀ ਹਮਲੇ ਦੀ 10ਵੀਂ ਬਰਸੀ ਤੇ ਅਮਰੀਕਾ ਇਸ ਮਾਮਲੇ ਚ ਇਨਸਾਫ ਪਾਉਣ ਦੀ ਭਾਰਤ ਦੇ ਲੋਕਾਂ ਦੀ ਇੱਛਾ ਨਾਲ ਖੜ੍ਹਾ ਹੈ। ਇਸ ਮਾਮਲੇ ਚ 6 ਅਮਰੀਕੀਆਂ ਸਮੇਤ 166 ਬੇਕਸੂਰ ਲੋਕ ਮਾਰੇ ਗਏ ਸਨ। ਅਸੀਂ ਅੱਤਵਾਦੀਆਂ ਨੂੰ ਕਦੇ ਜਿੱਤਣ ਜਾਂ ਜਿੱਤ ਦੇ ਨੇੜੇ ਨਹੀਂ ਆਉਣ ਦੇਵਾਂਗੇ।’

 

ਇਸ ਹਮਲੇ ਚ ਆਪਣੀ ਪਤੀ ਅਤੇ 13 ਸਾਲ ਦੀ ਬੱਚੀ ਨੂੰ ਖੋਹਣ ਵਾਲੀ ਔਰਤ ਕਿਆ ਚੇਰ ਨੇ ਟਵੀਟ ਲਈ ਰਾਸ਼ਟਰਪਤੀ ਦਾ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਨਫਰਤ ਤੇ ਪਿਆਰ ਦੀ ਜਿੱਤ ਦੀ ਯਾਦ ਦਵਾਉ਼ਂਦਾ ਰਹੇ। ਇਹ ਅਜਿਹੀ ਤਾਕਤ ਹੈ ਜਿਸ ਨੂੰ ਗੋਲੀ ਮਾਰ ਨਹੀਂ ਸਕਦੀ। ਇਹ ਸਾਡੀ ਅਸਲੀ ਤਾਕਤ ਹੈ। ਧੰਨਵਾਦ।’

 

ਅਮਰੀਕਾ ਚ ਸਥਿਤ ਭਾਰਤੀ ਸਫਾਰਤਖਾਨੇ ਚ 26-11 ਮੰੁਬਈ ਅੱਤਵਾਦੀ ਹਮਲੇ ਦੇ ਪੀੜਤਾਂ ਦੀ ਯਾਦ ਵਿਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਅਮਰੀਕਾ ਦੇ ਅੱਤਵਾਦ ਵਿਰੋਧੀ ਸਮਾਗਮਾਂ ਦੇ ਇੱਕ ਸੀਨੀਅਰ ਅਧਿਕਾਰੀ ਨੇ ਪਾਕਿਸਤਾਨ ਤੋਂ ਲਸ਼ਕਰ ਏ ਤੋਇਬਾ ਅਤੇ ਹੋਰਨਾਂ ਅੱਤਵਾਦੀਆਂ ਨੂੰ ਇਨਸਾਫ ਦੀ ਹੱਦ ਚ ਲਿਆਉਣ ਦੀ ਮੰਗ ਕੀਤੀ।

 

ਵਿਦੇਸ਼ ਮੰਤਰਾਲੇ ਦੇ ਅੱਤਵਾਦ ਰੋਕੂ ਦਸਤੇ ਦੇ ਸੀਨੀਅਰ ਅਧਿਕਾਰੀ ਨਾਥਨ ਸੈਨਸ ਨੇ ਬਿਆਨ ਚ ਕਿਹਾ ਕਿ ਅਸੀਂ ਸਾਰਿਆਂ ਦੇਸ਼ਾਂ ਖਾਸ ਤੌਰ ਤੇ ਪਾਕਿਸਤਾਨ ਤੋਂ ਮੰਗ ਕਰਦੇ ਹਾਂ ਕਿ ਉਹ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਆਪਦੀ ਜਿ਼ੰਮੇਵਾਰੀ ਨਿਭਾਏ। ਸਾਰੇ ਮੁਲਕ ਸੰਯੁਕਤ ਰਾਸ਼ਟਰ ਦੁਆਰਾ ਐਲਾਨੇ ਅੱਤਵਾਦੀ ਸੰਗਠਨਾਂ ਅਤੇ ਇਸਦੇ ਕਰਤਾ ਧਰਤਾਵਾਂ ਖਿਲਾਫ ਕਾਰਵਾਈ ਕਰਨ ਦੀ ਆਪਣੀ ਅੰਤਰਰਾਜੀ ਜਿ਼ੰਮੇਵਾਰੀਆਂ ਨਿਭਾਉਣ।

 

ਦੱਸਣਯੋਗ ਹੈ ਕਿ ਅਮਰੀਕਾ ਨੇ ਲੰਘੇ ਦਿਨੀਂ 26 ਨਵੰਬਰ ਨੂੰ ਮੁੰਬਈ ਹਮਲੇ ਦੀ 10ਵੀਂ ਬਰਸੀ ਮੌਕੇ ਇਸ ਹਮਲੇ ਦੇ ਦੋਸ਼ੀਆਂ ਸਬੰਧੀ ਕੋਈ ਸੁਰਾਗ ਜਾਂ ਸਬੰਧਤ ਜਾਣਕਾਰੀ ਦੇਣ ਵਾਲੇ ਨੂੰ 35 ਕਰੋੜ ਰੁਪਏ ਦਾ ਐਲਾਨ ਕੀਤਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:26-11 America stands for Indias justice Donald Trump