ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਮਾਲੀਆ ਦੇ ਹੋਟਲ 'ਚ ਅੱਤਵਾਦੀ ਹਮਲਾ, 26 ਦੀ ਮੌਤ, 56 ਤੋਂ ਵੱਧ ਜ਼ਖ਼ਮੀ

ਦੱਖਣੀ ਸੋਮਾਲੀਆ ਦੇ ਇੱਕ ਹੋਟਲ ਵਿੱਚ ਅਲ ਸ਼ਬਾਬ ਦੇ ਅੱਤਵਾਦੀ ਸੰਗਠਨ ਦੇ ਇਕ ਆਤਮਘਾਤੀ ਹਮਲੇ ਵਿੱਚ ਘੱਟ ਤੋਂ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 56 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਸੁਰੱਖਿਆ ਅਧਿਕਾਰੀ ਮੁਹੰਮਦ ਅਬਦੀਵੇਲੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਸਥਿਤੀ ਨੂੰ ਕੰਟਰੋਲ ਕੀਤਾ ਹੈ ਅਤੇ ਅੰਤਿਮ ਅੱਤਵਾਦੀ ਮਾਰਿਆ ਗਿਆ ਹੈ। 

 

ਉਨ੍ਹਾਂ ਕਿਹਾ ਕਿ ਹੋਟਲ ਵਿੱਚ ਲੋਕਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀ ਲੋਕ ਹਨ। ਅਸੀਂ ਜ਼ਖ਼ਮੀਆਂ ਦੀ ਸਹੀ ਗਿਣਤੀ ਬਾਰੇ ਨਹੀਂ ਦੱਸ ਸਕਦੇ, ਪਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 26 ਲੋਕ ਮਾਰੇ ਗਏ ਹਨ ਅਤੇ 56 ਤੋਂ ਵੱਧ ਜ਼ਖ਼ਮੀ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਹਮਲੇ ਵਿੱਚ ਚਾਰ ਬੰਦੂਕਧਾਰੀਆਂ ਸ਼ਾਮਲ ਸਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। 
 

ਅਥਾਰਟੀਆਂ ਨੇ ਦੱਸਿਆ ਕਿ ਇੱਕ ਆਤਮਘਾਤੀ ਹਮਲਾਵਰ ਨੇ ਕਿਸਮਾਯੋ ਸ਼ਹਿਰ ਦੇ ਮਸ਼ਹੂਰ ਮੇਦੀਨਾ ਹੋਟਲ ਵਿੱਚ ਸ਼ੁੱਕਰਵਾਰ ਨੂੰ ਵਿਸਫੋਟਕਾਂ ਨਾਲ ਭਰਿਆ ਵਾਹਨ ਦਾਖ਼ਲ ਹੋ ਗਏ, ਜਿਸ ਤੋਂ ਬਾਅਦ ਭਾਰੀ ਹਥਿਆਰਾਂ ਨਾਲ ਲੈੱਸ ਕਈ ਬੰਦੂਕਧਾਰੀ ਗੋਲੀਬਾਰੀ ਕਰਦੇ ਹੋਏ ਹੋਟਲ ਵਿੱਚ ਦਾਖ਼ਲ ਹੋਏ। ਚਸਮਦੀਦ ਹੁਸੈਨ ਮੁਕਤਰ ਨੇ ਕਿਹਾ ਕਿ ਧਮਾਕਾ ਬਹੁਤ ਭਿਆਨਕ ਸੀ। 

 

ਅਲ ਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਹ ਪਹਿਲਾਂ ਹੀ ਬਹੁਤ ਸਾਰੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਚੁੱਕਾ ਹੈ। ਗਵਾਹਾਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ ਇਕ ਮਸ਼ਹੂਰ ਸੋਸ਼ਲ ਵਰਕਰ, ਉਸ ਦਾ ਪਤੀ ਅਤੇ ਇਕ ਸਥਾਨਕ ਪੱਤਰਕਾਰ ਵੀ ਸ਼ਾਮਲ ਹੈ।  


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:26 killed and more than 56 people injured in a terror attack at somalia hotel