ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਬਲ ਰੈਲੀ 'ਚ ਫਾਇਰਿੰਗ ਨਾਲ 27 ਮੌਤਾਂ, ਯੂਐਸ-ਤਾਲਿਬਾਨ ਸਮਝੌਤੇ ਤੋਂ ਬਾਅਦ ਵੱਡਾ ਹਮਲਾ

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ ਵਿੱਚ ਸ਼ੁੱਕਰਵਾਰ (6 ਮਾਰਚ) ਨੂੰ ਇੱਕ ਰਾਜਨੀਤਕ ਰੈਲੀ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਹੈ।

 

ਹਮਲੇ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਦੇ ਬਹੁਤ ਸਖ਼ਤ ਸੁਰੱਖਿਆ ਵਾਲੇ ਖੇਤਰ ਵਿੱਚ ਸੁਰੱਖਿਆ ਦੀ ਘਾਟ ਦਾ ਪਰਦਾਫਾਸ਼ ਕੀਤਾ ਹੈ, ਜਦੋਂ ਵਿਦੇਸ਼ੀ ਸੈਨਾ 29 ਫਰਵਰੀ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਅਨੁਸਾਰ 14 ਮਹੀਨਿਆਂ ਦੇ ਅੰਦਰ-ਅੰਦਰ ਦੇਸ਼ ਤੋਂ ਵਾਪਸੀ ਹੋਣੀ ਹੈ।

 

ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਅਤੇ 29 ਹੋਰ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਅਫ਼ਗ਼ਾਨ ਸਪੈਸ਼ਲ ਫੋਰਸਜ਼ ਹਮਲਾਵਰਾਂ ਵਿਰੁਧ ਮੁਹਿੰਮ ਚਲਾ ਰਹੀਆਂ ਹਨ। ਇਹ ਅੰਕੜੇ ਬਦਲ ਜਾਣਗੇ। ਸਿਹਤ ਮੰਤਰਾਲੇ ਦੇ ਅਧਿਕਾਰੀ ਨਿਜ਼ਾਮੂਦੀਨ ਜਲੀਲ ਨੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਥੋੜ੍ਹਾ ਵਾਧਾ ਕਰਦਿਆਂ ਕਿਹਾ ਕਿ 29 ਲੋਕ ਮਾਰੇ ਗਏ ਜਦਕਿ 30 ਹੋਰ ਜ਼ਖ਼ਮੀ ਹੋ ਗਏ।

 


ਤਾਲਿਬਾਨ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਹੈ। ਇਹ ਹਮਲਾ ਹਾਜਰਾ ਨਸਲੀ ਭਾਈਚਾਰੇ ਦੇ ਰਾਜਨੇਤਾ ਅਬਦੁੱਲ ਅਲੀ ਮਾਜਰੀ ਦੀ ਯਾਦ ਵਿੱਚ ਆਯੋਜਿਤ ਇਕ ਸਮਾਰੋਹ ਵਿੱਚ ਕੀਤਾ ਗਿਆ। ਇਸ ਭਾਈਚਾਰੇ ਦੇ ਬਹੁਤੇ ਲੋਕ ਸ਼ੀਆ ਹਨ। 

 

ਇਸਲਾਮਿਕ ਸਟੇਟ ਦੇ ਇਕ ਸਮੂਹ ਨੇ ਪਿਛਲੇ ਸਾਲ ਇਸੇ ਸਮਾਰੋਹ ਵਿੱਚ ਹਮਲੇ ਦਾ ਦਾਅਵਾ ਕੀਤਾ ਸੀ ਅਤੇ ਉਦੋਂ ਇਕ ਤੋਂ ਬਾਅਦ ਕਈ ਮੋਰਟਾਰ ਕਾਰਨ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:27 Killed Hazara massacre in Kabul Afghanistan Biggest Attack After US Taliban Peace Deal