ਅਗਲੀ ਕਹਾਣੀ

10 ਸਾਲਾਂ `ਚ ਅਮਰੀਕੀ ਡ੍ਰੋਨ ਹਮਲੇ ਨਾਲ ਪਾਕਿਸਤਾਨ `ਚ ਹੋਈ 2714 ਲੋਕਾਂ ਦੀ ਮੌਤ

10 ਸਾਲਾਂ `ਚ ਅਮਰੀਕੀ ਡ੍ਰੋਨ ਹਮਲੇ ਨਾਲ ਪਾਕਿਸਤਾਨ `ਚ ਹੋਈ 2714 ਲੋਕਾਂ ਦੀ ਮੌਤ

ਅਮਰੀਕਾ ਨੇ ਪਾਕਿਸਤਾਨ ਅੰਦਰ ਅੱਤਵਾਦੀਆਂ ਅਤੇ ਕੱਟੜਪਥੀਆਂ ਨੂੰ ਨਿਸ਼ਾਨਾ ਬਣਾਕੇ ਜਨਵਰੀ 2004 ਤੋਂ ਹੁਣ ਤੱਕ ਕੁਲ 409 ਡ੍ਰੋਨ ਹਮਲੇ ਕੀਤੇ ਹਨ। ਇਨ੍ਹਾਂ `ਚ 2,714 ਲੋਕ ਮਾਰੇ ਗਏ, ਜਦੋਂ ਕਿ 728 ਹੋਰ ਜ਼ਖਮੀ ਹੋਏ ਹਨ।


ਡਾਨ `ਚ ਸ਼ੁੱਕਰਵਾਰ ਨੂੰ ਛਪੀ ਖ਼ਬਰ ਅਨੁਸਾਰ ਸੀਆਈਏ ਸੰਚਾਲਿਤ ਇਨ੍ਹਾਂ ਡਰੋਨ ਵੱਲੋਂ ਬਜਾਉਰ, ਬਾਨੂ, ਹਾਂਗੂ, ਖੈਬਰ, ਖੁਰਰਮ, ਮੁਹੰਮਦ, ਉਤਰੀ ਵਜੀਰੀਸਤਾਨ, ਮੁਸ਼ਕੀ, ਓਰਕਜਈ ਅਤੇ ਦੱਖਣੀ ਵਜੀਰੀਸਤਾਨ `ਚ ਹਮਲੇ ਕੀਤੇ ਗਏ। ਸਭ ਤੋਂ ਜਿ਼ਆਦਾ ਡ੍ਰੋਨ ਹਮਲੇ 2008 ਤੋਂ 2012 ਵਿਚ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸ਼ਾਸਨਕਾਲ `ਚ ਹੋਏ।


ਨੈਸ਼ਨਲ ਕਾਉਂਟਰ ਟੇਰਰੀਜਮ ਅਥਾਰਿਟੀ (ਨਾਕਟਾ) ਦੇ ਸੂਤਰਾ ਦਾ ਹਵਾਲਾ ਦਿੰਦੇ ਹੋਏ ਅਖਬਾਰ ਨੇ ਲਿਖਿਆ ਕਿ ਇਸ ਸਮੇਂ ਦੌਰਾਨ 336 ਹਵਾਈ ਹਮਲੇ ਹੋਏ ਜਿਨ੍ਹਾਂ `ਚ 2,282 ਲੋਕਾਂ ਦੀ ਜਾਨ ਗਈ ਅਤੇ 658 ਲੋਕ ਜ਼ਖਮੀ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇਕੱਲੇ 2010 `ਚ 117 ਹਮਲੇ ਹੋਏ ਜਿਨ੍ਹਾਂ `ਚ 775 ਲੋਕ ਮਾਰੇ ਗਏ ਅਤੇ 193 ਲੋਕ ਜ਼ਖਮੀ ਹੋ ਗਏ ਸਨ।


ਪਾਕਿਸਤਾਨ ਮੁਸਲਿਮ ਲੀਗ ਨਵਾਜ (ਪੀਐਮਏ-ਐਲ) ਦੇ ਕਾਰਜਕਾਲ `ਚ 2013 ਤੋਂ 2018 ਤੱਕ 65 ਡ੍ਰੋਨ ਹਮਲੇ ਹੋਏ। ਇਨ੍ਹਾਂ `ਚ 301 ਲੋਕ ਮਾਰੇ ਗਏ, ਜਦੋਂ ਕਿ 70 ਹੋਰ ਜ਼ਖਮੀ ਹੋਏ। 2018 `ਚ ਦੋ ਡ੍ਰੋਨ ਹਮਲੇ ਹੋਏ ਜਿਨ੍ਹਾਂ `ਚ ਇਕ ਵਿਅਕਤੀ ਮਾਰਿਆ ਗਿਆ ਅਤੇ ਇਕ ਹੋਰ ਜ਼ਖਮੀ ਹੋਇਆ। ਤਹਿਰੀਕ ਏ ਪਾਕਿਸਤਾਨ ਦਾ ਉਚ ਆਗੂ ਅਜਿਹੇ ਹੀ ਡ੍ਰੋਨ ਹਮਲੇ `ਚ ਮਾਰਿਆ ਗਿਆ। ਤਾਲੀਬਾਨ ਪ੍ਰਮੁੱਖ ਮੁਲਾ ਅਖਤਰ ਮਨਸੂਰ ਵੀ ਇਸੇ ਹੀ ਡ੍ਰੋਨ ਹਮਲੇ `ਚ ਮਾਰਿਆ ਗਿਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2714 people die in American drone attacks in Pakistan