ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PoK ਦੀ ਨੀਲਮ ਘਾਟੀ 'ਚ ਹੜ੍ਹ ਦਾ ਕਹਿਰ, 28 ਲੋਕਾਂ ਦੀ ਮੌਤ

 

ਪਾਕਿਸਤਾਨੀ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਮੂਸਲਾਧਾਰ ਬਾਰਿਸ਼ ਅਤੇ ਇਸ ਤੋਂ ਬਾਅਦ ਆਏ ਹੜ੍ਹ ਨਾਲ ਨੀਲਮ ਘਾਟੀ ਵਿੱਚ ਵੱਡੀ ਗਿਣਤੀ ਵਿੱਚ ਮਕਾਨ ਅਤੇ ਮਸਜਿਦਾਂ ਢਹਿ ਗਈਆਂ ਅਤੇ ਵੱਖ ਵੱਖ ਹਾਦਸਿਆਂ ਵਿੱਚ 28 ਲੋਕਾਂ ਦੇ ਮਾਰੇ ਗਏ ਹਨ।

 

ਐਕਸਪ੍ਰੈੱਸ ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਬੱਦਲ ਫਟਣ ਦੀ ਘਟਨਾ ਵਿੱਚ ਘਾਟੀ ਦੇ ਲਾਸਵਾ ਇਲਾਕੇ ਵਿੱਚ 150 ਤੋਂ ਵੱਧ ਮਕਾਨ ਨੁਕਸਾਨੇ ਗਏ ਅਤੇ ਦਰਜਨਾਂ ਲੋਕ ਹੜ੍ਹਾਂ ਵਿੱਚ ਰੁੜ੍ਹ ਗਏ।

 

ਅਧਿਕਾਰੀਆਂ ਨੇ ਦੱਸਿਆ ਕਿ ਬਾਰਿਸ਼ ਕਾਰਨ ਆਏ ਹੜ੍ਹ ਵਿੱਚ ਦੋ ਮਸਜਿਦਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਮੋਬਾਈਲ ਫੋਨ ਅਤੇ ਇੰਟਰਨੈਟ ਸੇਵਾਵਾਂ ਵਿੱਚ ਵੀ ਰੁਕਾਵਟ ਆਈ ਹੈ। 


ਪਾਕਿਸਤਾਨੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਸ ਨੇ ਸੋਮਵਾਰ ਨੂੰ ਇਕ ਪਿੰਡ ਵਿੱਚ ਫਸੇ 52 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਕੱਢ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ। ਅਜੇ ਵੀ ਕਈ ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

 

ਜ਼ਿਲ੍ਹਾ ਪ੍ਰਸ਼ਾਸਨ, ਆਫ਼ਤ ਪ੍ਰਬੰਧਨ ਅਥਾਰਟੀ ਅਤੇ ਸਥਾਨਕ ਪੁਲਿਸ ਖੇਤਰ ਵਿੱਚ ਬਚਾਅ ਮੁਹਿੰਮ ਚਲਾ ਰਹੇ ਹਨ। ਅਖ਼ਬਾਰ ਅਨੁਸਾਰ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵਿੱਚ ਮੁਹਿੰਮ ਦੇ 

 

ਡਾਇਰੈਕਟਰ ਸਦਰ ਰਹਿਮਾਨ ਕੁਰੈਸ਼ੀ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ  ਗਿਣਤੀ ਵਿੱਚ ਵਾਧੇ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਹੈ।  ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ 10 ਇਸਲਾਮਿਕ ਮਿਸ਼ਨਰੀ ਵੀ ਸ਼ਾਮਲ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:28 killed in flash floods in PoK