ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਈਜੀਰਿਆ 'ਚ ਭਿਆਨਕ ਸੜਕ ਹਾਦਸਾ, 28 ਲੋਕਾਂ ਦੀ ਮੌਤ

ਉੱਤਰੀ ਨਾਈਜੀਰੀਆ 'ਚ ਬੱਸ ਤੇ ਟਰੱਕ ਵਿਚਕਾਰ ਹੋਈ ਜ਼ਬਰਦਸਤ ਟੱਕਰ ਕਾਰਨ 28 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਜਧਾਨੀ ਬਾਊਟੀ ਤੋਂ ਲਗਭਗ 18 ਕਿਲੋਮੀਟਰ ਦੂਰ ਗੁਬੀ ਗਾਰੀ ਪਿੰਡ 'ਚ ਵਾਪਰਿਆ।
 

ਬਾਉਚੀ ਸੂਬੇ ਦੇ ਸੜਕ ਸੁਰੱਖਿਆ ਕਮਿਸ਼ਨ ਦੇ ਬੁਲਾਰੇ ਰਿਲਵਾਨੁ ਸੁਲੇਮਾਨ ਨੇ ਦੱਸਿਆ ਕਿ ਘਟਨਾ 'ਚ ਇੱਕ ਬੱਸ ਅਤੇ ਗਊਆਂ ਨੂੰ ਲਿਜਾ ਰਹੇ ਟਰੱਕ ਵਿਚਕਾਰ ਟੱਕਰ ਹੋਈ। ਬੱਸ 'ਚ ਇੱਕੋ ਪਰਿਵਾਰ ਦੇ ਮੈਂਬਰ ਸਵਾਰ ਸਨ, ਜੋ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। 
 

ਸੁਲੇਮਾਨ ਨੇ ਦੱਸਿਆ ਕਿ ਦੋਹਾਂ ਵਾਹਨਾਂ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋਈ ਅਤੇ ਅੱਗ ਲੱਗ ਗਈ। ਇਸ 'ਚ 28 ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਇੰਨੀਆਂ ਝੁਲਸ ਗਈਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਬੱਸ 'ਚ ਸਵਾਰ 24 ਵਿਅਕਤੀਆਂ ਅਤੇ ਟਰੱਕ 'ਚ ਸਵਾਰ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:28 people death in Bauchi crash Nigeria