ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 ਦੇ NASA ਕੈਲੰਡਰ `ਚ ਛਾਏ ਭਾਰਤੀ ਬੱਚੇ

2019 ਦੇ NASA ਕੈਲੰਡਰ `ਚ ਛਾਏ ਭਾਰਤੀ ਬੱਚੇ

ਅਮਰੀਕੀ ਪੁਲਾੜ ਏਜੰਸੀ ‘ਨਾਸਾ` (NASA - National Aeronautics and Space Administration) ਦੇ ਕਮਰਸ਼ੀਅਲ ਕ੍ਰਿਯੂ ਪ੍ਰੋਗਰਾਮ 2019 ਚਿਲਡਰਨ ਆਰਟ-ਵਰਕ ਕੈਲੰਡਰ ਵਿੱਚ ਇਸ ਵਾਰ ਭਾਰਤੀ ਬੱਚੇ ਛਾਏ ਹੋਏ ਹਨ। ਕੈਲੰਡਰ `ਚ ਤਿੰਨ ਭਾਰਤੀ ਬੱਚਿਆਂ ਵੱਲੋਂ ਬਣਾਈ ਗਈ ਪੇਂਟਿੰਗ ਨੂੰ ਸ਼ਾਮਲ ਕੀਤਾ ਗਿਆ ਹੈ।


ਬੀਤੇ ਦਿਨੀਂ ਲਾਂਚ ਕੀਤੇ ਗਏ ਇਸ ਕੈਲੰਡਰ ਦੇ ਕਵਰ-ਪੰਨੇ `ਤੇ ਉੱਤਰ ਪ੍ਰਦੇਸ਼ ਦੀ 9 ਸਾਲਾਂ ਦੀ ਦੀਪਸਿ਼ਖਾ ਦਾ ਬਣਾਇਆ ਚਿੱਤਰ ਹੈ। ਨਾਸਾ ਵੱਲੋਂ ਜਾਰੀ ਕੀਤਾ 12 ਮਹੀਨਿਆਂ ਦਾ ਇਹ ਕੈਲੰਡਰ ਇੱਕ ਥੀਮ `ਤੇ ਆਧਾਰਤ ਹੈ, ਜੋ ਪੁਲਾੜ ਵਿਗਿਆਨ ਨਾਲ ਜੁੜਿਆ ਹੈ। ਕੈਲੰਡਰ `ਚ ਹਰ ਮਹੀਨੇ ਦੇ ਪੰਨੇ `ਤੇ ਪੁਲਾੜ ਨਾਲ ਜੁੜੀ ਕੋਈ ਸ਼ਾਨਦਾਰ ਪੇਂਟਿੰਗ ਹੈ। ਦੁਨੀਆ ਭਰ ਤੋਂ ਭੇਜੀਆਂ ਪੇਂਟਿੰਗਜ਼ ਦੀਆਂ ਲੱਖਾਂ ਅਰਜ਼ੀਆਂ ਵਿੱਚੋਂ ਇਨ੍ਹਾਂ ਪੇਂਟਿੰਗਜ਼ ਦੀ ਚੋਣ ਹੋਈ ਹੈ।


ਮਹਾਰਾਸ਼ਟਰ ਦੇ 10 ਸਾਲਾਂ ਦੇ ਇੰਦਰ-ਯੁੱਧ ਅਤੇ 8 ਸਾਲਾਂ ਦੇ ਸ਼੍ਰੀਹਨ ਦਾ ਬਣਾਇਆ ਆਰਟ-ਵਰਕ ਵੀ ਇਸ ਕੈਲੰਡਰ `ਚ ਸ਼ਾਮਲ ਹਨ। ਇਨ੍ਹਾਂ ਦੋਵਾਂ ਨੇ ਇਹ ਆਰਟ ਵਰਕ ਤਿਆਰ ਕੀਤਾ ਹੈ।

2019 ਦੇ NASA ਕੈਲੰਡਰ `ਚ ਛਾਏ ਭਾਰਤੀ ਬੱਚੇ
ਇਸ ਤੋਂ ਇਲਾਵਾ ਤਾਮਿਲ ਨਾਡੂ ਦੇ 12 ਸਾਲਾ ਥੇਮੁਕਿਲਿਮਨ ਦਾ ਆਰਟ ਵਰਕ ਵੀ ਕੈਲੰਡਰ `ਚ ਸ਼ਾਮਲ ਹੈ। ਥੇਮੁਕਿਲਿਮਨਦੀ ਪੇਂਟਿੰਗ ਦਾ ਥੀਮ ਸਪੇਸ ਫ਼ੂਡ ਹੈ। ਇਸ ਪੇਂਟਿੰਗ ਵਿੱਚ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਸਬਜ਼ੀਆਂ ਉਗਾਉਣ ਲਈ ਕਿਹਾ ਗਿਆ ਹੈ, ਜੋ ਉਨ੍ਹਾਂ ਦੀ ਖ਼ੁਰਾਕ ਵਿੱਚ ਪੋਸ਼ਣ ਦੀ ਮਾਤਰਾ ਨੂੰ ਜੋੜੇਗਾ।

2019 ਦੇ NASA ਕੈਲੰਡਰ `ਚ ਛਾਏ ਭਾਰਤੀ ਬੱਚੇ
ਨਾਸਾ ਦਾ ਕਹਿਣਾ ਹੈ ਕਿ ਇਸ ਕੈਲੰਡਰ ਦਾ ਮੰਤਵ ਨੌਜਵਾਨਾਂ ਨੂੰ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ ਵੱਲ ਖਿੱਚਣਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Indian kids artwork in NASA calendar