ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਰੀਕੀ ਹਿਰਾਸਤ ‘ਚ 3 ਭਾਰਤੀ ਭੁੱਖ–ਹੜਤਾਲੀਆਂ ਨੂੰ ਜਬਰੀ ਗਲੂਕੋਜ਼ ਚੜ੍ਹਾਏ

​​​​​​​ਅਮਰੀਕੀ ਹਿਰਾਸਤ ‘ਚ 3 ਭਾਰਤੀ ਭੁੱਖ–ਹੜਤਾਲੀਆਂ ਨੂੰ ਜਬਰੀ ਗਲੂਕੋਜ਼ ਚੜ੍ਹਾਏ

ਅਮਰੀਕਾ ’ਚ ਵੱਸਣ ਦੀ ਇੱਛਾ ਲੈ ਕੇ ਪੁੱਜੇ ਜਿਹੜੇ ਤਿੰਨ ਭਾਰਤੀਆਂ ਨੇ ਟੈਕਸਾਸ ਦੇ ਸ਼ਹਿਰ ਅਲ ਪਾਸੋ ਵਿਖੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ ਸੈਂਟਰ ਦੇ ਪੁੱਛਗਿੱਛ ਤੇ ਹਿਰਾਸਤ ਕੇਂਦਰ ’ਚ ਪਿਛਲੇ 12 ਦਿਨਾਂ ਤੋਂ ਭੁੱਖ–ਹੜਤਾਲ ਕੀਤੀ ਹੋਈ ਸੀ; ਅਧਿਕਾਰੀਆਂ ਨੇ ਬੀਤੇ ਦਿਨੀਂ ਉਨ੍ਹਾਂ ਦੇ ਜ਼ਬਰਦਸਤੀ ਗਲੂਕੋਜ਼ (ਆਈਵੀ ਡ੍ਰਿਪਸ) ਚੜ੍ਹਾਏ।

 

 

ਇਹ ਤਿੰਨੇ ਅਮਰੀਕਾ ’ਚ ਸ਼ਰਨਾਰਥੀ ਵਜੋਂ ਪਨਾਹ ਮੰਗ ਕੇ ਪੱਕੇ ਤੌਰ ਉੱਤੇ ਵੱਸਣ ਲਈ ਭਾਰਤ ਤੋਂ ਆਏ ਸਨ।

 

 

ਬੀਤੀ 9 ਜੁਲਾਈ ਨੂੰ ਉਹ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਵਿੱਚ ਭੁੱਖ ਹੜਤਾਲ ਉੱਤੇ ਬੈਠ ਗਏ ਸਨ ਕਿ ਜਦ ਤੱਕ ਉਨ੍ਹਾਂ ਦੀ ਇਮੀਗ੍ਰੇਸ਼ਨ ਸਬੰਧੀ ਹੁਕਮ ਜਾਰੀ ਨਹੀਂ ਹੁੰਦੇ, ਤਦ ਤੱਕ ਲਈ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।

 

 

ਇਨ੍ਹਾਂ ਤਿੰਨਾਂ ਦੇ ਵਕੀਲ ਲਿੰਡਾ ਕੋਰਚਾਡੋ ਨੇ ਦੱਸਿਆ ਕਿ ਉਹ ਪਨਾਹ ਲੈਣ ਲਈ ਇੱਥੇ ਆਏ ਸਨ; ਜਿਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਹੁਣ ਇਹ ਤਿੰਨੇ ਭਾਰਤੀ ਆਪਣੀਆਂ ਅਰਜ਼ੀਆਂ ਉੱਤੇ ਮੁੜ ਵਿਚਾਰ ਦੀ ਮੰਗ ਕਰ ਰਹੇ ਹਨ।

 

 

ਮੀਡੀਆ ਰਿਪੋਰਟਾਂ ਮੁਤਾਬਕ ਇਹ ਤਿੰਨੇ ਭਾਰਤੀ ਪਿਛਲੇ ਕਈ ਮਹੀਨਿਆਂ ਤੋਂ ਹਿਰਾਸਤ ਕੇਂਦਰ ਵਿੱਚ ਬੰਦ ਹਨ, ਜਦ ਕਿ ਇਨ੍ਹਾਂ ਵਿੱਚੋਂ ਇੱਕ ਨੂੰ ਤਾਂ ਹਿਰਾਸਤ ਵਿੱਚ ਇੱਕ ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ।

 

 

ਉੱਧਰ ਕੁਝ ਵਕੀਲ ਤੇ ਅਧਿਕਾਰ ਕਾਰਕੁੰਨ ਇਸ ਕਾਰਨ ਫ਼ਿਕਰਮੰਦ ਹਨ ਕਿ ਹੁਣ ਇਨ੍ਹਾਂ ਨੂੰ ਜ਼ਬਰਦਸਤੀ ਖਾਣਾ ਖੁਆਇਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Indians who had been on hunger strike in US detention for the last 12 days given IV drips