ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲਵਿਦਾ 2019: ਗਲੋਬਲ ਆਰਥਿਕਤਾ ਦੀਆਂ 3 ਵੱਡੀਆਂ ਘਟਨਾਵਾਂ ਦਾ ਸਾਲ 2020 'ਚ ਦਿਖੇਗਾ ਅਸਰ

ਸਾਲ 2019 ਨੂੰ ਅਜੇ ਕੁਝ ਦਿਨ ਬਾਕੀ ਹਨ। ਦੁਨੀਆਂ ਵਿੱਚ ਇਸ ਤਰ੍ਹਾਂ ਦੀਆਂ 3 ਘਟਨਾਵਾਂ ਵਾਪਰੀਆਂ ਹਨ ਜੋ ਆਉਣ ਵਾਲੇ ਸਮੇਂ ਵਿੱਚ ਯਾਨੀ 2020 ਵਿੱਚ ਵਿਸ਼ਵ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਨਗੀਆਂ। 

 

ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਵਿਸ਼ਵ ਆਰਥਿਕ ਨਜ਼ਰੀਏ ਦੀ ਇੱਕ ਰਿਪੋਰਟ ਵਿੱਚ ਕਿਹਾ ਕਿ ਵਿਸ਼ਵਵਿਆਪੀ ਆਰਥਿਕਤਾ ਸੁਸਤ ਹੋਣ ਦੀ ਸਥਿਤੀ ਵਿੱਚ ਹੈ। ਅਸੀਂ ਇਕ ਵਾਰ ਫਿਰ ਵਿਕਾਸ ਦਰ ਨੂੰ 3 ਪ੍ਰਤੀਸ਼ਤ ਤੱਕ ਘਟਾ ਰਹੇ ਹਾਂ, ਜਿਸ ਕਾਰਨ 90 ਪ੍ਰਤੀਸ਼ਤ ਦੇਸ਼ਾਂ ਵਿੱਚ ਵਿਕਾਸ ਦਰ ਘੱਟ ਹੋਵੇਗੀ।

 

ਚੀਨ-ਅਮਰੀਕਾ ਵਪਾਰਕ ਯੁੱਧ

ਪਿਛਲੇ ਡੇਢ ਸਾਲਾਂ ਤੋਂ ਦੁਨੀਆ ਦੀਆਂ ਦੋ ਵੱਡੀਆਂ ਅਰਥ-ਵਿਵਸਥਾਵਾਂ, ਚੀਨ ਅਤੇ ਅਮਰੀਕਾ ਦੇ ਵਿਚਕਾਰ ਇੱਕ ਵਪਾਰਕ ਯੁੱਧ ਚੱਲ ਰਿਹਾ ਸੀ। ਇਸ ਕਾਰਨ ਚੀਨ ਅਤੇ ਅਮਰੀਕਾ ਨੇ ਚੀਨ ਦੇ ਉਤਪਾਦਾਂ 'ਤੇ ਭਾਰੀ ਡਿਊਟੀ ਲਗਾਈ। ਇਸ ਨਾਲ ਚੀਨ ਅਤੇ ਅਮਰੀਕਾ ਦੇ ਨਾਲ-ਨਾਲ ਪੂਰੀ ਵਿਸ਼ਵ ਦੀ ਆਰਥਿਕਤਾ ਪ੍ਰਭਾਵਤ ਹੋਈ। ਹਾਲਾਂਕਿ ਹੁਣ ਦੋਵਾਂ ਦੇਸ਼ਾਂ ਵਿਚਾਲੇ ਇੱਕ ਸਮਝੌਤਾ ਹੋ ਗਿਆ ਹੈ। ਇਹ ਵਿਸ਼ਵਵਿਆਪੀ ਆਰਥਿਕਤਾ ਲਈ ਸਕਾਰਾਤਮਕ ਕਦਮ ਹੈ।

 

ਬ੍ਰੇਗਿਜਟ

ਬ੍ਰੇਗਿਜਟ ਯਾਨੀ ਬ੍ਰਿਟੇਨ ਦਾ ਯੂਰਪੀਅਨ ਸੰਘ ਤੋਂ ਬਾਹਰ ਹੋਣਾ। ਇਹ ਬੋਰਿਸ ਜਾਨਸਨ ਦੀ ਪਾਰਟੀ ਨੂੰ ਮਿਲੇ ਬਹੁਮਤ ਨਾਲ ਇਹ ਸੰਭਵ ਲੱਗ ਰਿਹਾ ਹੈ। ਵਿਸ਼ਵ ਦੀ ਆਰਥਿਕਤਾ 'ਤੇ ਇਸ ਦਾ ਵੱਡਾ ਅਸਰ ਪਵੇਗਾ।

 


ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਬਣੀ ਅਰਾਮਕੋ

ਪੈਟਰੋਲੀਅਮ ਕੰਪਨੀ ਸਾਊਦੀ ਅਰਾਮਕੋ ਦੇ ਸ਼ੇਅਰ ਸੂਚੀਬੱਧ ਹੋਣ ਦੇ ਨਾਲ ਇਹ ਕੰਪਨੀ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ। ਕੰਪਨੀ ਨੇ ਬਾਜ਼ਾਰ ਪੂੰਜੀਕਰਨ ਵਿੱਚ ਅਮਰੀਕੀ ਕੰਪਨੀ ਐਪਲ ਨੂੰ ਵੀ ਪਿੱਛੇ ਛੱਡ ਦਿੱਤਾ। ਅਰਾਮਕੋ ਕੰਪਨੀ ਦਾ ਬਾਜ਼ਾਰ ਪੂੰਜੀਕਰਨ 1.88 ਟ੍ਰਿਲੀਅਨ ਡਾਲਰ ਹੈ। ਉਥੇ, ਐਪਲ ਦਾ ਪੂੰਜੀਕਰਨ 1.19 ਟ੍ਰਿਲਿਨ ਡਾਲਰ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 3 major events of global economy that will have an impact in year 2020